ਪੰਨਾ:ਮਾਤਾ ਹਰੀ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੜੇ ਚਿਰ ਪਿਛੋਂ ਬਰਤਾਨਵੀ ਖੁਫੀਆ ਮਹਿਕਮਾ ਇਹ ਸ਼ਕ ਕਰਨ ਲਗ ਪਿਆ ਕਿ ਬਰਤਾਨੀਆ ਵਿਚ ਸਭ ਇੰਤਜ਼ਾਮਠੀਕ ਨਹੀਂ ਸੀ ਹੋ ਰਿਹਾ।ਕਈ ਚਿਰਾਂ ਤੋਂ ਬਰਤਾਨੀਆ ਦੇ ਸ਼ਹਿਰ ਵਾਸੀ ਇਸ ਗਲ ਦਾ ਰੋਸ ਪ੍ਰਗਟ ਕਰ ਰਹੇ ਸਨ ਕਿ ਉਨ੍ਹਾਂ ਦੀ ਪੋਲੀਸ ਕੁਝ ਨਹੀਂ ਸੀ ਕਰ ਰਹੀ ਕਿਉਂਕਿ ਜਰਮਨੀ ਦੇ ਕਈ ਏਜੰਟ ਜਦ ਬੇ-ਪਰਵਾਹ ਹੋਏ ਹੋਏ ਦੇਸ ਵਿਚ ਘੁੰਮੀ ਫਿਰਦੇ ਸਨ ਜਿਸ ਕਰਕੇ ਦੇਸ ਨੂੰ ਨੁਕਸਾਨ ਹੋਣ ਦਾ ਬੜਾ ਡਰ ਸੀ। ਇਹ ਆਮ ਮਸ਼ਹੂਰ ਸੀ ਕਿ ਜਰਮਨੀ ਦੇ ਜਾਸੂਸ ਖੁਲ੍ਹੀ ਤਰ੍ਹਾਂ ਇੰਗਲੈਂਡ ਵਿਚ ਕੰਮ ਕਰ ਰਹੇ ਸਨ ਪਰ ਉਨ੍ਹਾਂ ਨੂੰ ਸਜ਼ਾ ਨਹੀਂ ਸੀ ਦਿਤੀ ਜਾਂਦੀ। ਪਰ ਜਦ ਕਰੜੇ ਦਿਨ ਆਏ ਤਾਂ ਬਰਲਨ ਵਿਚ ਰਹਿੰਦੇ ਅਫ਼ਸਰਾਂ ਨੇ ਤਕਿਆ ਕਿ ਜਰਮਨ ਦੇ ਸਪਾਹੀਆਂ ਉਤੇ ਮਾਰੂ ਸੁਸਤੀ ਛਾ ਗਈ ਸੀ। ਇਸ ਗਲ ਦਾ ਪਤਾ ਹੀ ਨਹੀਂ ਸੀ ਲਗਿਆ ਕਿ ਬਰਤਾਨਵੀ ਫੌਜ ਅਕਠੀ ਹੋ ਕੇ ਫਰਾਂਸ ਵਲ ਜਾ ਰਹੀ ਸੀ। ਜਰਮਨੀ ਆਪਣੇ ਕਿਆਸ ਮੁਤਾਬਕ ਕਿਧਰੇ ਹੋਰ ਹੀ ਮੁਕਾਬਲੇ ਲਈ ਖਲੋਤਾ ਸੀ ਪਰ ਬਰਤਾਨੀ ਫ਼ੌਜ ਕਿਸੇ ਹੋਰ ਪਾਸੇ ਆ ਨਿਕਲੀ ਸੀ।

ਜਰਮਨੀ ਦਾ ਕਿਆਸ ਗਲਤ ਨਿਕਲਿਆ ਸੀ।

ਅਜ ਦੇ ਸਮੇਂ ਵਿਚ ਫੌਜ ਨੂੰ ਤਰਤੀਬ ਸਿਰ ਜੋੜਨਾ ਤੇ ਥਾਂ ਸਿਰ ਲੈ ਜਾਣਾ ਬਹੁਤ ਇਸ ਗਲ ਤੇ ਨਿਰਭਰ ਕਰਦਾ ਹੈ ਕਿ ਖੁਫ਼ੀਆ ਪੁਲੀਸ ਕੋਈ ਭੇਦ ਦਸੇ ਅਤੇ ਇਸ ਦਸੇ ਭੇਦ ਤੋਂ ਅਸਲ ਗਲ ਦਾ ਪਤਾ ਸੋਚ ਸਮਝ ਕੇ ਲਾਇਆ ਜਾਵੇ। ਇਸ ਹਾਲਤ ਵਿਚ ਜਰਮਨ ਖੁਫ਼ੀਆ ਪੁਲੀਸ ਨੂੰ ਕੋਈ ਭੇਦ ਨਾ ਮਿਲਿਆ। ਜਰਮਨੀ ਦਾ ਚਿਰਾਂ ਤੋਂ ਕਾਇਮ ਕੀਤਾ ਹੋਇਆ ਬ੍ਰਿਛ ਲੰਡਨ ਦੀ “ਸੁਸ਼ੀਲ" ਪੁਲੀਸ ਦੇ ਹਥੋਂ ਸੁਕ ਗਿਆ ਸੀ।

੬੩.