ਪੰਨਾ:ਮਾਤਾ ਹਰੀ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ ਕਦੀ ਘਟ ਨਹੀਂ ਦੇਂਦੇ।

ਜਿਵੇਂ ਅਸਾਂ ਦਸਿਆ ਹੈ ਜਦ ਮਾਤਾ ਹਰੀ ਲੰਡਨੋਂ ਹੁੰਦੀ ਹੋਈ ਪੈਰਸ ਜਾ ਰਹੀ ਸੀ ਤਾਂ ਬਰਤਾਨੀਆਂ ਨੇ ਫ਼ਰਾਂਸ ਵਾਲਿਆਂ ਨੂੰ ਖ਼ਬਰ ਦੇ ਦਿਤੀ ਸੀ। ਇਹ ਕਿਹਾ ਜਾ ਸਕਦਾ ਹੈ ਕਿ ਜਦ ਬਰਤਾਨੀਆਂ ਵਾਲੇ ਜਾਣਦੇ ਸਨ ਕਿ ਮਾਤਾ ਹਰੀ ਬੜੀ ਖ਼ਤਰਨਾਕ ਜਾਸੂਸਨ ਸੀ ਤੇ ਇਕ ਸਨੇਹੀ ਦੇਸ ਵਲ ਜਾ ਰਹੀ ਸੀ ਤਾਂ ਕਿਉਂ ਨਾ ਉਹਨੂੰ ਪਕੜ ਲਿਆ ਗਿਆ।

ਏਹਦਾ ਉੱਤਰ ਸਾਦਾ ਹੀ ਹੈ। ਜਾਸੂਸ ਨੂੰ ਉਤਨਾ ਚਿਰ ਤਕ ਬੇਦੋਸਾ ਹੀ ਸਮਝਿਆ ਜਾਂਦਾ ਹੈ, ਜਿਤਨਾ ਚਿਰ ਤਕ ਉਹਦੇ ਬਰਖ਼ਿਲਾਫ਼ ਪੂਰੀ ਤੇ ਪੱਕੀ ਸ਼ਹਾਦਤ ਨਾ ਮਿਲ ਜਾਏ। ਅਤੇ ਨਾ ਹੀ ਕਚਹਿਰੀ ਸਜ਼ਾ ਦੇ ਸਕਦੀ ਹੈ, ਕਿਉਂਕਿ ਉਹਦੇ ਦੇਸ ਦੇ ਨਮਾਇੰਦੇ ਉਹਨੂੰ ਛੁਡਾਣ ਵਿਚ ਪੂਰੀ ਪੂਰੀ ਕੋਸ਼ਸ਼ ਏਸ ਲਈ ਕਰਦੇ ਹਨ ਤਾਂ ਜੋ ਉਹਦੇ ਦੇਸ-ਵਾਸੀ ਖੁਲ੍ਹੀ ਤਰ੍ਹਾਂ ਟੁਰ-ਫਿਰ ਸਕਿਆ ਕਰਨ।

ਇਹ ਪੱਕੀ ਸ਼ਹਾਦਤ ਜੰਗ ਦੇ ਦਿਨਾਂ ਵਿਚ ਹੋਰ ਵੀ ਜ਼ਰੂਰੀ ਹੋ ਗਈ ਸੀ, ਕਿਉਂਕਿ ਜਰਮਨੀ ਦੇ ਜਾਸੂਸ ਹੋਰ ਨਿੱਕੇ ਨਿੱਕੇ ਕਸੂਰ-ਚੌਕੀ-ਮਾਰਨਾ ਮੰਨ ਕੇ ਏਸ ਵੱਡੇ ਅਪ੍ਰਾਧ ਤੋਂ ਬਚਣਾ ਚਾਹੁੰਦੇ ਸਨ। ਮਾਤਾ ਹਰੀ ਦੇ ਉਲਟ ਕੋਈ ਪੱਕੀ ਤੇ ਸਾਫ਼ ਸ਼ਹਾਦਤ ਨਹੀਂ ਸੀ ਮਿਲਦੀ। ਇਹ ਹੀ ਜਾਣਿਆ ਜਾਂਦਾ ਸੀ ਕਿ ਮਾਤਾ ਹਰੀ ਪੁਲੀਸ ਲਈ ‘‘ਫੰਦਾਜਿਹਾ ਸੀ। ਉਹ ਕੋਈ ਸਰਗਰਮ ਜਾਂ ਕਾਰਗਰ ਏਜੰਟ ਨਹੀਂ ਸੀ ਗਿਣੀ ਜਾਂਦੀ, ਜਿਹੜੀ ਖ਼ਬਰਾਂ ਨੂੰ ਇਕੱਠਿਆਂ ਕਰਦੀ ਜਾਂ ਬਾਹਰ ਭੇਜਦੀ ਹੋਵੇ। ਏਸ ਕਾਰਨ ਕਰ ਕੇ ਸਕਾਟ ਲੈਂਡ ਯਾਰਡ-ਬਰਤਾਨੀਆ ਦਾ ਖੁਫ਼ੀਆ ਮਹਿਕਮਾ-ਮਾਤਾ ਹਰੀ ਨੂੰ ਅਗੇ ਸਫ਼ਰ ਕਰਨ ਤੋਂ ਨਹੀਂ ਸੀ ਰੋਕ ਸਕਦਾ। ਉਹ ਇਹ ਹੀ ਉਮੀਦ ਕਰਦੇ ਸਨ ਕਿ ਉਹਦੀ ਆਜ਼ਾਦ ਤਬੀਅਤ ਕਦੀ

੬੭.