ਪੰਨਾ:ਮਾਤਾ ਹਰੀ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੂੜੀ ਮਿਤ੍ਰਤਾ ਪਾਕੇ ਉਨ੍ਹਾਂ ਦੇ ਮਾਤਹਿਤਾਂ ਕੋਲੋਂ ਕਾਫੀ ਭੇਦ ਲੈ ਸਕੀ ਸੀ-ਕਿਉਂਕਿ ਆਦਮੀ ਦੀ ਫਿਤਰਤ ਜਿਸ ਤਰਾਂਦੀ ਹੈ ਮਾਤਾ ਹਰੀ ਇਹ ਆਖਕੇ ਕਿ ਉਹ ਉਨ੍ਹਾਂ ਦੇ ਅਫਸਰਾਂ ਅਗੇ ਉਨ੍ਹਾਂ ਦੀ ਸਫਾਰਸ਼ ਕਰ ਦਏਗੀ ਜ਼ਰੂਰ ਵਰਗ ਲਾ ਸਕਦੀ ਹੋਵੇਗੀ।

ਜਦੋਂ ਬਰਤਾਨੀਆਂ ਨੇ ਫਰਾਂਸ ਵਾਲਿਆਂ ਨੂੰ ਮਾਤਾ ਹਰੀ ਦਾ ਪੈਰਸ ਵਿਚ ਆਮਦ ਦਾ ਪਤਾ ਦਿਤਾ ਤਾਂ ਸੈਕਡ ਬੀਊਰੋ ਨੇ ਮਾਤਾ ਹਰੀ ਉਤੇ ਬੜੀ ਕਰੜੀ ਨਗਰਾਨੀ ਰਖੀ। ਪਰ ਫੇਰ ਵੀ ਕਿਸੇ ਖੁਫ਼ੀਆ ਕੰਮ ਦੀ ਪੂਰੀ ਸ਼ਹਾਦਤ ਨਾ ਮਿਲੀ। ਇਸ ਗਲ ਵਿਚ ਕੋਈ ਸ਼ਕ ਨਹੀਂ ਕਿ ਮਾਤਾ ਹਰੀ ਕੁੱਝ ਕੁ ਉਨ੍ਹਾਂ ਇਸਤ੍ਰੀਆਂ ਦੀ ਸਹੇਲੀ ਸੀ ਜਿਹੜੀਆਂ ਆਪਣੇ ਪ੍ਰੀਤਮਾਂ ਲਈ-ਜਿਹੜੇ ਖੁਫੀਆ ਮਹਿਕਮੇ ਵਿਚ ਸਪੇਨ ਅਤੇ ਸਵਿਜ਼ਰਲੈਂਡ ਵਿੱਚ ਨੌਕਰ ਸਨ-ਡਾਕੀਏ ਦਾ ਕੰਮ ਕਰਦੀਆਂ ਸਨ। ਪਰ ਏਹ ਪੱਕੀ ਤਰ੍ਹਾਂ ਪਤਾ ਲਗਾ ਹੈ ਕਿ ਏਸ ਗੱਲ ਬਾਰੇ ਮਾਤਾ ਹਰੀ ਨਹੀਂ ਸੀ ਜਾਣਦੀ। ਏਹ ਕੇਵਲ ਸਮਾਜਕ ਸਵਾਦ ਹੀ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਅਕੱਠਿਆਂ ਕਰ ਦਿਤਾ ਸੀ। ਮਾਤਾ ਹਰੀ ਨਿਰੀ ਮੁੜ ਉਨ੍ਹਾਂ ਨੀਵੇਂ ਇਖਲਾਕੀ ਕੰਮਾਂ ਵਿੱਚ ਹੀ ਨਾ ਪਈ-ਜਿਨ੍ਹਾਂ ਨੂੰ ਉਹ ਖੁਸ਼ੀਆਂ ਕਹਿੰਦੀ ਸੀ-ਸਗੋਂ ਹੋਰ ਵੀ ਨੀਵੀਂ ਡਿੱਗ ਪਈ।

ਸਾਰੇ ਜੰਗ ਵਿੱਚ ਪੈਰਸ ਅਫਸਰਾਂ ਲਈ “ਮਦਾ" ਬਣਿਆ ਰਿਹਾ। ਇਨ੍ਹਾਂ ਅਫਸਰਾਂ ਦੇ ਕੰਮਾਂ ਨਾਲ ਹਮੇਸ ਮੌਤ ਦਾ ਡਰ, ਨਾਸ ਹੋ ਜਾਣ ਦਾ ਖਤਰਾ ਅਤੇ ਹੋਰ ਕਈ ਤਕਲੀਫ਼ਾਂ ਤੇ ਦੁਖ ਦਾ ਸਹਿਸਾ ਲਿਪਟਿਆ ਰਹਿੰਦਾ ਸੀ। ਇੱਥੇ ਨੌਕਰੀ ਵਿਚ ਰਹਿਕੇ ਉਨ੍ਹਾਂ ਨੂੰ ਆਪਣੇ ਕੋਮਲ ਸਾਥੀਆਂ ਦੀ ਕੋਮਲਤਾ ਅਤੇ ਪਿਆਰ ਨਹੀਂ ਸੀ ਲਭਦਾ। ਇਨ੍ਹਾ ਆਦਮੀਆਂ ਨੂੰ ਜਿਨ੍ਹਾਂ ਦੀ ਅੱਖਾਂ ਵਿਚ ਹਰ ਵੇਲੇ ਮੌਤ ਦਾ ਲਿਸ਼ਕਾਰਾ ਦਿਸਦਾ ਸੀ, ਅਸੀਂ ਬਹੁਤਾ ਦੋਸ਼ ਨਹੀਂ ਦੇ ਸਕਦੇ। ਆਪਣੀ

੬੯.