ਪੰਨਾ:ਮਾਤਾ ਹਰੀ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਅਰੀ ਇਸਤ੍ਰੀ, ਅੰਮੀ ਅਤੇ ਭੈਣ ਭਰਜਾਈਆਂ ਕੋਲੋਂ ਵਿੱਛੜ ਜਾਣ ਦਾ ਅਤਿ ਕਰੜਾ ਦੁਖ ਸੀ। ਏਸ ਥੁੜ ਅਤੇ ਦੁਖ ਦੇ ਹੱਥੋਂ ਤੰਗ ਆਏ ਹੋਏ ਉਹ ਇਸ ਸ਼ਰਾਰਤੀ "ਨਰਕ ਦੀ ਦੇਵੀ" ਦੀਆਂ ਮੁਸਕਾਨੀਆਂ ਅਤੇ ਮੰਤਰਾਂ ਵਿਚ ਫਸ ਜਾਂਦੇ ਸਨ। ਕੌਣ ਉਨ੍ਹਾਂ ਨੂੰ ਦੋਸ਼ ਦੇਵੇ?

ਮਾਤਾ ਹਰੀ ਜਾਣਦੀ ਸੀ ਕਿ ਇਨ੍ਹਾਂ ਅਯਾਸ਼ੀਆਂ ਅਤੇ ਐਸ਼ ਵਾਲੀਆਂ ਥਾਂਵਾਂ ਤੇ ਅਫਸਰ ਕਰੜੇ ਜ਼ਬਤ ਅਤੇ ਕਠਨ ਕੰਮ ਤੋਂ ਛੁਟ ਕੇ ਆਉੰਦੇ ਸਨ ਤੇ ਆਪਣੀਆਂ ਬੰਦਸ਼ਾਂ ਨੂੰ ਆਰਜ਼ੀ ਤੌਰ ਤੇ ਮਿਟਾਨਾ ਚਾਹੁੰਦੇ ਸਨ। ਜੇਕਰ ਕੋਈ ਉਨ੍ਹਾਂ ਦੇ ਛੁਟੀ ਦੇ ਦਿਨਾਂ ਨੂੰ ਮੌਜ ਵਾਲਾ ਬਣਾਨ ਵਿਚ ਮਦਦ ਦੇਵੇ ਅਤੇ ਸਮੇਂ ਦਾ ਲਾਭ ਉਠਾਵੇ ਤਾਂ ਉਹ ਉਨ੍ਹਾਂ ਕੋਲੋਂ ਕਾਫੀ ਕੀਮਤੀ ਗੱਲਾਂ ਪੁਛ ਸਕਦਾ ਸੀ। ਉਹ ਲਿਖਾਰੀ ਜਿਸਨੇ ਪੈਰਸ ਦੀਆਂ ਵੇਸਵਾਂ ਉੱਤੇ ਮੰਨੀ ਪ੍ਰਮੰਨੀ ਪੁਸਤਕ ਲਿਖੀ ਹੈ ਦਸਦਾ ਹੈ ਕਿ ਮਾਤਾ ਹਰੀ ਵੀ ਉਨ੍ਹਾਂ ਵੇਸਵਾਂ ਦੇ ਅਡਿਆਂ ਤੇ ਉਹਨੂੰ ਮਿਲਦੀ ਰਹੀ ਜਿਥੇ ਆਮ ਮਾਮੂਲੀ ਸਿਪਾਹੀ ਜਾਂਦੇ ਸਨ। ਕਈ ਮਾਤਾ ਹਰੀ ਦੀ ਸ਼ਲਾਘਾ ਕਰਨ ਵਾਲੇ ਉਹਦੇ ਆਚਰਨ ਨੂੰ ਧੱਬੇ ਤੋਂ ਬਚਾਨ ਲਈ ਆਖਦੇ ਹਨ ਕਿ ਮਾਤਾ ਹਰੀ ਉਨ੍ਹਾਂ ਥਾਂਵਾਂ ਤੇ "ਨੌਕਰ" (Employec) ਦੀ ਹੈਸੀਅਤ ਵਿਚ ਨਹੀਂ ਸੀ ਜਾਂਦੀ ਸਗੋਂ ਮੁਹੱਕਲ (Glient) ਦੀ ਹੈਸੀਅਤ ਵਿਚ। ਕੁਝ ਵੀ ਹੋਵੇ ਵੱਡਾ ਕਾਰਨ ਇਹ ਸੀ ਕਿ ਸ਼ਰਾਬ ਨਾਲ ਮਸਤ ਹੋਏ ਹੋਏ ਸਿਪਾਹੀਆਂ ਕੋਲੋਂ ਭੇਦ ਪਾਉਣੇ ਚਾਹੁੰਦੀ ਸੀ।

ਇਹਦੇ ਨਾਲ ਨਾਲ ਇਹ ਭੀ ਠੀਕ ਹੈ ਕਿ ਉਹਨੂੰ ਜਾਤੀ ਲਾਭ ਭੀ ਬਹੁਤ ਹੁੰਦਾ ਸੀ। ਉਹ ਉਨ੍ਹਾਂ ਦੋਜ਼ਖਾਂ ਵਿਚ ਸ਼ਿਵ ਜੀ ਦੀ ਪੂਜਾ ਵੀ ਲੈ ਜਾਂਦੀ ਸੀ। ਕਈ ਦੂਜੀਆਂ ਵੇਸਵਾਂ ਏਸ ਗਲ ਦਾ ਗਿਲਾ ਕਰਦੀਆਂ ਸਨ ਕਿ ਮਾਤਾ ਹਰੀ ਬਹੁਤ ਹਿੱਸਾ ਲੈ ਜਾਂਦੀ ਸੀ। "ਉਹ ਹਿੰਦਵਾਣੀ ਪੱਕੀ ਭੂਤਨੀ ਹੈ ਉਹ ਗੁਸੇ ਵਿੱਚ ਕਹਿੰਦੀਆਂ ਸਨ। ਇਸ ਵੇਲੇ ਉਹ

੭੦.