ਪੰਨਾ:ਮਾਤਾ ਹਰੀ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਈ ਹਾਦਸਾ ਜਾਂ ਗਲ ਬਾਤ ਬਨਾਵਟੀ ਨਹੀਂ ਲਿਖੀ।

ਪ੍ਰੰਤੂ ਮਾਤਾ ਹਰੀ ਦੀ ਜ਼ਿੰਦਗੀ ਦੇ ਕੁਝ ਪਹਿਲੂ ਇਹੋ ਜਿਹੇ ਹਨ, ਜਿਹੜੇ ਉਨ੍ਹਾਂ ਨੂੰ ਸਮਝ ਨਹੀਂ ਆ ਸਕਦੇ ਜਿਹੜੇ ਇਸ ਜਾਸੂਸੀ ਕੰਮ ਦੇ ਭੇਦਾਂ ਨੂੰ ਨਾ ਜਾਣਦੈ ਹੋਣ। ਇਸ ਲਈ ਅੰਗਰੇਜ਼ ਲਿਖਾਰੀ ਮੇਜਰ ਟਾਮਸ ਕੌਲਸਨ, ਜਿਸਦੀ ਲਿਖੀ ਪੁਸਤਕ ਦਾ ਇਥੇ ਬਹੁਤ ਹਦ ਤਕ ਉਲਥਾ ਕੀਤਾ ਗਿਆ ਹੈ, ਲਿਖਦਾ ਹੈ ਕਿ ਇਸ ਕਹਾਣੀ ਨੂੰ ਸੁਖੈਨ ਕਰਨ ਲਈ ਕਈ ਹੋਰ ਜਾਸੂਸਾਂ ਦੇ ਕੰਮਾਂ ਦੀਆਂ ਉਦਾਹਰਨਾਂ ਦਿਤੀਆਂ ਗਈਆਂ ਹਨ। ਬਹੁਤ ਸਾਰੀ ਵਾਕਫ਼ੀਅਤ ਅੰਗਰੇਜ਼ ਲਿਖਾਰੀ ਨੇ ਉਦੋਂ ਹਾਸਲ ਕੀਤੀ ਜਦ ਉਹ ਆਇਰਲੈਂਡ ਇੰਗਲੈਂਡ ਅਤੇ ਫ਼ਰਾਂਸ ਵਿਚ ਜਾਸੂਸ ਬਣ ਕੇ ਕੰਮ ਕਰਦਾ ਰਿਹਾ ਸੀ। ਕੁਝ ਗਲਾਂ ਉਨ੍ਹਾਂ ਲੋਕਾਂ ਕੋਲੋਂ ਸੁਣੀਆਂ ਸਨ ਜਿਹੜੇ ਮਾਤਾ ਹਰੀ ਦੇ ਸਮਕਾਲੀ ਜਾਸੂਸ ਸਨ। ਇਨ੍ਹਾਂ ਜਾਸੂਸਾਂ ਦੇ ਨਾਮ ਦਿਤਿਆਂ ਕਹਾਣੀ ਬਹੁਤੀ ਦਿਲਚਸਪੀ ਵਾਲੀ ਹੋ ਸਕਦੀ ਸੀ ਪਰ ਨਾਮ ਇਸ ਲਈ ਨਹੀਂ ਦਿਤੇ ਗਏ ਕਿਉਂਕਿ ਕਈਆਂ ਲਈ ਮੌਤ ਦਾ ਕਾਰਨ ਹੋ ਜਾਣ ਦਾ ਡਰ ਹੈ।

ਲਾਹੌਰ-ਬੁਕ ਸ਼ਾਪ

ਲਾਹੌਰ

ਜੀਵਨ ਸਿੰਘ ਐਮ. ਏ.

੧੪-੩-੪੨

੭.