ਪੰਨਾ:ਮਾਤਾ ਹਰੀ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਈ ਸੀ ਅਤੇ ਉਹ ਲੋਕੀ ਜਿਨ੍ਹਾਂ ਨੂੰ ਲਾਭ ਹੁੰਦਾ ਸੀ ਉਹਦੇ ਲਈ ਪਿਆਰ ਰਖਦੇ ਸਨ ਤੇ ਉਹਦੀ ਝੋਲੀ ਚੁਕਦੇ ਸਨ।

ਅਖੀਰ ਵਿਚ ਜਾਇਦਾਦ ਨੂੰ ਵੇਚਣ ਦਾ ਦੁਖਦਾਇਕ ਕੰਮ ਪੂਰਾ ਹੋਇਆ ਤੇ ਹੁਣ ਕੋਈ ਕਾਰਨ ਨਹੀਂ ਸੀ ਜਿਸ ਕਰ ਕੇ ਉਹ ਪੈਰਸ ਵਿਚ ਰਹਿ ਸਕੇ। ਸੈਕਡ ਬੀਊਰੋ ਵੀ ਚਾਹੁੰਦਾ ਸੀ ਕਿ ਮਾਤਾ ਹਰੀ ਹਾਲੈਂਡ ਚਲੀ ਜਾਵੇ, ਪਰ ਮਾਤਾ ਹਰੀ ਨੇ ਹੋਰ ਸਮੇਂ ਲਈ ਠਹਿਰਨ ਦਾ ਕੋਈ ਰਾਹ ਲਭ ਲਿਆ। ਉਹ “ਰੈਡ-ਕਰਾਸ" ਵਿਚ ਭਰਤੀ ਹੋ ਗਈ ਅਤੇ ਦਸਿਆ “ਮੈਨੂੰ ਹੁਕਮ ਹੋਇਆ ਕਿ ਮੈਂ ਜਲਈ ਹੀ ਵਿਟਲ ਹਸਪਤਾਲ ਵਿਚ ਜਾਕੇ ਕੰਮ ਕਰਾਂ" ਪਰ ਫਰਾਂਸ ਦਾ ਖੁਫੀਆ ਮਹਿਕਮਾ ਮਾਤਾ ਹਰੀ ਦੇ ਸਫ਼ਰ ਨੂੰ ਰੋਕਨਾ ਚਾਹੁੰਦਾ ਸੀ।

ਮਈ ਅਤੇ ਜੂਨ ੧੯੧੫ ਵਿਹੜੇ ਹਮਲੇ ਆਰਟੋਸ ਵਿਚ ਫਰਾਂਸ ਅਤੇ ਬਰਤਾਨੀਆਂ ਵਾਲਿਆਂ ਨੇ ਕੀਤੇ ਉਨ੍ਹਾਂ ਵਿਚ ਬੜੀ ਕਾਮਯਾਬੀ ਹੋਈ। ਏਸ ਤੋਂ ਲਾਭ ਲੈਣ ਲਈ ਇਹ ਸਲਾਹ ਹੋਈ ਕਿ ਇਹਦੇ ਨਾਲ ਨਾਲ ਚੈਮਪੈਨ ਤੇ ਵੀ ਹਮਲਾ ਕੀਤਾ ਜਾਵੇ। ਏਸ ਹਮਲੇ ਦੀ ਤਿਆਰੀ ਨੂੰ ਛਪਾਨ ਦੀ ਖਾਤਰ ਸਾਰੀ ਤਿਆਰੀ ਵਾਸਬੀਜ ਅਤੇ ਆਰਕੋਨੀ ਵਿਚ ਸ਼ੁਰੂ ਹੋਈ ਤਾਕਿ ਵੈਰੀਆਂ ਨੂੰ ਪਤਾ ਨਾ ਲਗੇ ਕਿ ਹਮਲਾ ਕਿਥੇ ਕਰਨਾ ਸੀ।

ਇਹ ਖਿਆਲ ਕੀਤਾ ਜਾਂਦਾ ਸੀ ਕਿ ਫ਼ਰਾਂਸ ਦੇ ਬਚਾਓ ਵਾਲਾ ਸਿਸਟਮ (ਡੀਫੈਂਸ ਸਿਸਟਮ) ਕਾਫ਼ੀ ਮਜ਼ਬੂਤ ਹੋ ਗਿਆ ਸੀ, ਇਸ ਲਈ ਸ਼ਾਂਤੀ ਵਾਲੀਆਂ ਥਾਵਾਂ ਤੋਂ ਫੌਜ ਹਾਟ ਕੇ ਰੀਜ਼ਰਵਾਂ ਵਿਚ ਦਾਖਲ ਕੀਤੀ ਜਾ ਸਕਦੀ ਸੀ। ਹਮਲਾ ਸਤੰਬਰ ਵਿਚ ਕੀਤਾ ਜਾਣਾ ਸੀ।

ਤਿੰਨਾਂ ਪਾਸਿਆਂ ਤੋਂ ਹਮਲਾ ਕੀਤਾ ਜਾਣਾ ਸੀ ਤੇ ਇਕ ਹਮਲਾ ਵਿਟਲ ਤੋਂ ਆਰੰਭ ਹੋਣਾ ਸੀ। ਏਸ ਨਿੱੱਕੇ ਸ਼ਹਿਰ ਵਿਚ ਫੌਜੀ ਤਿਆਰੀਆਂ ਦੀ ਬੜੀ ਚਹਿਲ ਪਹਿਲ

੭੪.