ਪੰਨਾ:ਮਾਤਾ ਹਰੀ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਫੌਜੀ ਚਲਾਕੀਆਂ (Strategy) ਵਿਚ ਹੋਰ ਕੋਈ ਚਲਾਕੀ ਇਤਨੀ ਕਾਮਯਾਬ ਨਹੀਂ ਹੁੰਦੀ ਜਿਤਨਾ ਅਚਾਨਕ ਹਮਲਾ। ਰਬ ਭਾਵੇਂ ਤਕੜੀ ਫੌਜ ਵਿਚ ਹੋਵੇ, ਪਰ ਜੇਕਰ ਕਮਜ਼ੋਰ ਵੈਰੀ ਨੂੰ ਦੁਸ਼ਮਨਾਂ ਦੀਆਂ ਚਾਲਾਂ ਦਾ ਪਤਾ ਲਗ ਜਾਵੇ ਤਾਂ ਸਾਰੀ ਤਿਆਰੀ ਕਰਕੇ ਕਾਫ਼ੀ ਕਮੀ ਪੂਰੀ ਕਰ ਲੈਂਦਾ ਹੈ।

ਹੁਣ ਹਵਾ ਵਿਚੋਂ ਤਸਵੀਰਾਂ ਖਿਚਕੇ ਜੰਗੀ ਤਿਆਰੀ ਦਾ ਪਤਾ ਲਗ ਜਾਂਦਾ ਹੈ, ਪਰ ਜਦੋਂ ਇਹ ਸਾਇੰਸ ਨਹੀਂ ਸੀ ਉਸ ਵੇਲੇ ਤਾਂ ਠੀਕ ਅੰਦਾਜ਼ੇ ਉੱਤੇ ਹੀ ਸਭ ਕੁਝ ਨਿਰਭਰ ਸੀ। ਅੰਦਾਜ਼ਾ ਤੇ ਹਰ ਕੋਈ ਲਾ ਸਕਦਾ ਹੈ, ਪਰ ਠੀਕ ਅੰਦਾਜ਼ਾ ਘਟ ਹੀ ਲਾ ਸਕਦੇ ਹਨ। ਏਸ ਅੰਦਾਜ਼ੇ ਲਾਉਣ ਵਿਚ ਖੁਫੀਆ ਮਹਿਕਮੇ ਤੋਂ ਮਿਲੀਆਂ ਖਬਰਾਂ ਕਾਫ਼ੀ ਮਦਦ ਦੇਂਦੀਆਂ ਸਨ। ਫਰਾਂਸ ਦਾ ਖੁਫੀਆ ਮਹਿਕਮਾ ਜਾਣਦਾ ਸੀ ਕਿ ਮਾਤਾ ਹਰੀ ਏਸ ਲਈ ਵਿਟਲ ਜਾ ਰਹੀ ਸੀ ਕਿ ਹਮਲੇ ਦੀਆਂ ਤਿਆਰੀਆਂ ਦਾ ਪਤਾ ਲਾ ਸਕੇ। ਭਾਵੇਂ ਖੁਫੀਆ ਮਹਿਕਮਾ ਬੜਾ ਹੁਸ਼ਿਆਰ ਸੀ ਪਰ ਫੇਰ ਭੀ ਉਨ੍ਹਾਂ ਦੇ ਸ਼ਕ ਦੀ ਪ੍ਰੋੜਤਾ ਕਰਨ ਲਈ ਕੋਈ ਸ਼ਹਾਦਤ ਉਨ੍ਹਾਂ ਨੂੰ ਨਾ ਮਿਲ ਸਕੀ, ਨਾਲੇ ਆਮ ਰਾਏ ਵੀ ਉਨ੍ਹਾਂ ਦੇ ਉਲਟ ਸੀ।

ਮਾਤਾ ਹਰੀ ਨੇ ਦਸ ਵੀ ਦਿਤਾ ਕਿ ਉਹ ਕਿਉਂ ਵਿਟਲ ਜਾ ਰਹੀ ਸੀ। ਉਹਨੇ ਦਸਿਆ "ਮੇਰਾ ਰੂਸੀ ਮਿੱਤ੍ਰ ਕਪਤਾਨ ਮਾਰੋਵ ਜਦ ਲੜ ਰਿਹਾ ਸੀ ਤਾਂ ਜ਼ਖ਼ਮੀ ਹੋ ਗਿਆ। ਏਸ ਵੇਲੇ ਉਹ ਵਿਟਲ ਹਸਪਤਾਲ ਵਿਚ ਪਿਆ ਹੋਇਆ ਹੈ। ਮੈਂ ਉਹਦੇ ਸਰ੍ਹਾਣੇ ਬੈਠਕੇ ਉਹਨੂੰ ਦਲਾਸਾ ਦੇਣਾ ਚਾਹੁੰਦੀ ਹਾਂ ਤੇ ਨਾਲੇ ਉਹਦੀ ਸੇਵਾ ਕਰਨ ਦੀ ਚਾਹ ਰਖਦੀ ਹਾਂ।

ਜੇਕਰ ਮਾਤਾ ਹਰੀ ਆਪਣੇ ਮਿੱਤ੍ਰ ਅਫਸਰਾਂ ਦੀ ਮਦਦ ਨਾਲ ਚੁਪ ਚਾਪ ਪੈਰਸ ਛਡ ਜਾਂਦੀ ਤਾਂ ਸ਼ਾਇਦ ਖੁਫੀਆ ਮਹਿਕਮੇ ਦੇ ਪਿੱਛੇ ਤੋਂ ਬਚ ਜਾਂਦੀ। ਪਰ ਉਹਨੇ ਜਾਣ

੭੫.