ਪੰਨਾ:ਮਾਤਾ ਹਰੀ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਖੁਸ਼ਾਮਦ ਉੱਤੇ ਹਾਲਾਂਕਿ ਮੈਰੋਵ ਉਹਦੀ ਜ਼ਿੰਦਗੀ ਵਿਚ ਮੜ ਆ ਦਿਸਿਆ। ਕੇਵਲ ਸੈਕੰਡ ਬੀਉਰੋ ਦੇ ਅਫਸਰ ਹੀ ਮਾਤਾ ਹਰੀ ਦੇ ਏਸ ਕੰਮ ਦਾ ਸਖਤ ਦਿਲ ਨਾਲ ਅਰਥ ਕਢਦੇ ਸਨ। ਉਹ ਆਖਦੇ ਸਨ ਜਿਹੜੀ ਇਸਤ੍ਰੀ ਸਾਰਿਆਂ ਆਦਮੀਆਂ ਲਈ ਸਾਰੀਆਂ ਚੀਜ਼ਾਂ ਹੋ ਜਾਵੇ ਉਹ ਇਕ ਮਨੁਖ ਲਈ ਸਭ ਕੁਝ ਨਹੀਂ ਹੋ ਸਕਦੀ।

ਜੇਕਰ ਕਪਤਾਨ ਮੈਰੋਵ ਦੇ ਖਿਆਲ ਏਸ ਬਾਰੇ ਜਾਣਨੇ ਹੋਣ ਤਾਂ ਅਸੀਂ ਉਨ੍ਹਾਂ ਆਦਮੀਆਂ ਦੀਆਂ ਗਲਾਂ ਸੁਣ ਲਈਏ ਜਿਹੜੇ ਮੈਰੋਵ ਦੇ ਖ਼ਿਆਲਾਂ ਨੂੰ ਜਾਣਨ ਦਾ ਦਾਹਵਾ ਕਰਦੇ ਹਨ। ਉਹ ਦਸਦੇ ਹਨ ਕਿ ਮੈਰੋਵ, ਸਪੇਨ ਦੀ ਇਕ “ਧਰਮਸਾਲ" ਵਿਚ 'ਭਾਈ' ਹੈ। ਉਹ ਹਰ ਰੋਜ਼ ਪ੍ਰਾਰਥਨਾ ਕਰਦਾ ਹੈ ਕਿ ਮਾਤਾ ਹਰੀ ਦੀ ਆਤਮਾ ਨੂੰ ਸੁਖ ਸ਼ਾਂਤ ਮਿਲੇ। ਉਹ ਮਾਤਾ ਹਰੀ ਦਾ ਬੜਾ ਹੀ ਧੰਨਵਾਦ ਕਰਦਾ ਹੈ ਜੀਹਨੇ ਖੁਸ਼ੀਆ ਅਯਾਸ਼ੀਆਂ ਵਾਲੀ ਜ਼ਿੰਦਗੀ ਨੂੰ ਤਿਆਗ ਕੇ ਉਹਦੇ ਕਾਲੇ ਦਿਨਾਂ ਨੂੰ ਰੋਸ਼ਨ ਕੀਤਾ।" ਮੈਰੋਵ ਲਈ ਉਹ ਇਕ ਦੇਵੀ ਗੁਣਾਂ ਵਾਲੀ ਇਸਤ੍ਰੀ ਸੀ। ਜਿਸ ਮਨੁਖਨੇ ਮੈਰੋਵ ਵਾਂਗ ਅਤਿ ਦੁਖ ਸਹਾਰੇ ਹੋਣ ਉਹ ਹੱਕ ਰਖਦਾ ਹੈ ਕਿ ਉਹ ਖੁਸ਼ੀ ਦੇ ਸੁਪਨੇ ਆਪਣੇ ਲਈ ਵਸਾ ਲਵੇ। ਕੇਵਲ ਬੇਵਕੂਫ਼ ਹੀ ਉਹਨੂੰ ਆਪਣੀ ਕਾਲੀ ਰਾਤ ਲਈ ਚਾਨਣ ਬਣਾਨ ਤੋਂ ਰੋਕ ਸਕਦੇ ਹਨ। ਮੈਰੋਵ ਨੇਤ੍ਰ-ਹੀਣ ਹੋ ਗਿਆ ਸੀ, ਉਹ ਉਸ ਹਨੇਰੇ ਜੀਵਨ ਲਈ ਕੋਈ ਰੋਸ਼ਨੀ ਲਭਦਾ ਸੀ। ਸ਼ਾਇਦ ਮੈਰੋਵ ਨੂੰ ਪਤਾ ਨਹੀਂ ਸੀ ਕਿ ਉਹਦਾ ਸਾਥੀ ਖੁਫੀਆ ਮਹਿਕਮੇ ਵਿਚ ਵੀ ਕੰਮ ਕਰਦਾ ਸੀ।

ਇਕ ਇਖਲਾਕੀ ਬੜਾ ਹੀ ਖੁਸ਼ ਹੁੰਦਾ ਹੈ ਜਦ ਕੋਈ ਗੁਨਾਹਗਾਰ ਔਗੁਣਾਂ ਨੂੰ ਛਡਣ ਦਾ ਇਰਾਦਾ ਕਰੇ। ਆਓ ਏਸ ਗਲ ਤੋਂ ਪੂਰਾ ਲਾਭ ਲੈ ਲਈਏ। ਮਾਤਾ ਹਰੀ ਆਪਣੀਆਂ "ਮਿਹਰਬਾਨੀਆਂ" ਦੇ ਬਦਲੇ ਆਪਣੇ ਪ੍ਰੀਤਮਾਂ ਕੋਲੋਂ

੭੯.