ਪੰਨਾ:ਮਾਤਾ ਹਰੀ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੧

"੨੯ ਤ੍ਰੀਖ ਨੂੰ ਕਿਉ ....!"

ਮਾਤਾ ਹਰੀ ਹਰ ਜੀਅ ਹਾਜ਼ਰ ਸਮਝੀ ਜਾਣ ਲਗ ਪਈ ਸੀ। ਕੀ ‘‘ਸਰਵ-ਵਿਆਪੀ" ਹੋਣ ਦੇ ਨਾਲ ਨਾਲ "ਸਰਵ-ਗਿਆਨਣ" ਵੀ ਸੀ? ਜੇ ਆਖ ਲਈਏ "ਕਾਫੀ ਹਦ ਤਕ’’ ਤਾਂ ਖਵਰੇ ਭੁਲ ਨਹੀਂ ਹੋਣ ਲਗੀ। ਏਸ ਮਸਲੇ ਦਾ ਅਰਥ ਏਸ ਗੱਲ ਵਿਚ ਸੀ ਕਿ ਮਾਤਾ ਹਰੀ ਦੇ ਕੰਮਾਂ ਦਾ ਅਸਰ ਉਨ੍ਹਾਂ ਉਤੇ ਵੀ ਪੈ ਜਾਂਦਾ ਸੀ, ਜਿਨ੍ਹਾਂ ਨਾਲ ਉਹਦਾ ਜ਼ਾਤੀ ਵਾਹ ਕਦੀ ਵੀ ਨਹੀਂ ਸੀ ਪਿਆ ਹੁੰਦਾ।

ਲੋਕੀ ਜਾਸੂਸ ਨਾਲ ਘ੍ਰਿਨਾ ਕਰਦੇ ਹਨ। ਉਹ ਮਰਨ ਨੂੰ ਤਾਂ ਤਿਆਰ ਹੋ ਸਕਦੇ ਹਨ, ਪਰ ਉਹ ਇਕ ਗੁਮਨਾਮ ਅਤੇ ਅਣਦਿਸੇ ਜਾਸੂਸ ਕੋਲੋਂ ਡਰਦੇ ਹਨ ਜਿਹੜਾ ਮਿੱਤ੍ਰਤਾ ਦੇ ਪੜਦੇ ਹੇਠਾਂ ਧਰੋਹ ਕਮਾ ਜਾਂਦਾ ਹੈ, ਅਤੇ ਉਨ੍ਹਾਂ ਲੋਕਾਂ ਨੂੰ ਸੁਸਤੀ ਵਿਚ ਪਾ ਦੇਂਦਾ ਹੈ, ਜਿਨ੍ਹਾਂ ਏਸ ਛਿੱਪੇ ਹੋਏ ਕੰਮ ਨੂੰ ਉਘੇੜਨ ਲਈ ਸੁਚੇਤ ਰਹਿਣਾ ਸੀ।

ਆਓ, ਅਸੀਂ ਕੁਝ ਬਰਤਾਨਵੀ ਸਪਾਹੀਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਲਿਆਈਏ। ਉਹ ਕਿਸੇ ਹੁਕਮ ਨੂੰ ਉਡੀਕ ਰਹੇ ਸਨ। ਹੁਣੇ ਜਹੇ ਇਕ ਪਟਰੋਲ ਕਰਨ ਵਾਲਾ ਸਪਾਹੀ "ਅਣ-ਜੀਵ’’ ਦੀਪ ਤੋਂ ਵਾਪਸ ਆਇਆਂਂ ਸੀ। ਉਹਨੇ ਇਕ ਗਲ ਦਸੀ, ਜਿਸਦਾ ਅਰਥ ਲੋੜੀਂਦਾ ਸੀ।

੯.