ਪੰਨਾ:ਮਾਤਾ ਹਰੀ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੯

ਜਾਸੂਸੀ ਕੰਮਾਂ ਉੱਤੇ ਝਾਤ

ਅਸੀਂ ਪਹਿਲੇ ਵੀ ਦਸ ਚੁਕੇ ਹਾਂ ਕਿ ਜਾਸੂਸ ਲਈ ਭੇਦ ਪਾ ਲੈਣਾ ਇਤਨਾ ਮੁਸ਼ਕਲ ਨਹੀਂ ਜਿਤਨਾ ਉਸ ਪਾਏ ਭੇਦ ਨੂੰ ਥਾਂ ਸਿਰ ਪਹੁੰਚਾਉਣਾ, ਏਸੇ ਗਲ ਵਿਚ ਇਕ ਏਜੰਟ ਦੀ ਹੁਸ਼ਿਆਰੀ ਪਰਖੀ ਜਾਂਦੀ ਸੀ। ਖ਼ਬਰਾਂ ਪਹੁੰਚਾਉਣ ਦੇ ਤਰੀਕੇ ਸਨ ਜਿਸ ਕਰਕੇ ਸੈਕੰਡ ਬੀਊਰੋ ਲਈ ਇਨ੍ਹਾਂ ਨੂੰ ਪਕੜਨਾ ਕਾਫ਼ੀ ਮੁਸ਼ਕਲ ਹੋ ਜਾਂਦਾ ਸੀ।

ਜੇਕਰ ਮਾਤਾ ਹਰੀ ਖੁਫੀਆ ਮਹਿਕਮੇ ਵਿਚ ਕੰਮ ਕਰ ਰਹੀ ਸੀ ਤਾਂ ਉਹਦੇ ਲਈ ਖਬਰਾਂ ਨੂੰ ਥਾਂ ਸਿਰ ਭੇਜਨਾ ਬਹੁਤ ਹੀ ਮੁਸ਼ਕਲ ਸੀ ਕਿਉਂਕਿ ਸਾਰੀ ਪਬਲਿਕ ਦੀਆਂ ਨਜ਼ਰਾਂ ਉਸ ਵਲ ਰਹਿੰਦੀਆਂ ਸਨ ਅਤੇ ਮਾਤਾ ਹਰੀ ਜਾਣਦੀ ਸੀ ਕਿ ਬਰਤਾਨਵੀ ਖੁਫੀਆ ਮਹਿਕਮੇ ਦਾ ਉਹਦੇ ਉੱਤੇ ਬੜਾ ਹੀ ਸ਼ਕ ਸੀ। ਆਮ ਖ਼ਬਰਾਂ ਪਹੁੰਚਾਨ ਦੇ ਤਰੀਕੇ ਜਿਹਵੇ ਜਰਮਨੀ ਵਾਲੇ ਵਰਤਦੇ ਸਨ। ਮਾਤਾ ਹਰੀ ਲਈ ਨਹੀਂ ਸਨ ਕਾਰੀ ਦੇ, ਕਿਉਂਕਿ ਉਨ੍ਹਾਂ ਨੂੰ ਆਪਣੇ ਤਜਰਬੇ ਤੋਂ ਪਤਾ ਲਗ ਗਿਆ ਸੀ ਕਿ ਗੁੱਝੀ ਤੋਂ ਗੁਝੀ ਬੋਲੀ ਨੂੰ ਵੀ ਕਈ ਸਿਆਣੇ ਸਮਝ ਸਕਦੇ ਸਨ, ਅਤੇ ਖ਼ਬਰਾਂ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਣ ਵਿਚ ਪਤਾ ਲਗ ਜਾਣ ਦਾ ਡਰ ਸੀ, ਕਿਉਂਕਿ ਜਿਉਂ ਜਿਉਂ ਖ਼ਬਰਾਂ ਅੱਗੇ ਅੱਗੇ ਚਲਦੀਆਂ ਸਨ, ਖ਼ਬਰਾਂ-ਪਹੁੰਚਊ ਜ਼ੰਜੀਰ

੮੫.