ਪੰਨਾ:ਮਾਤਾ ਹਰੀ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਬੰਦ ਟੁਟਦੇ ਜਾਪਦੇ ਸਨ। ਇਸ ਲਈ ਅਮੋਸਟਰਡਮ ਅਤੇ ਟੈਟੇਵਾਰਪ ਨਾਲ ਗਲ ਬਾਤ ਕਰਨ ਲਈ ਕੋਈ ਬਹੁਤ ਹੀ ਚੰਗਾ ਤਰੀਕਾ ਲਭਨਾ ਚਾਹੀਦਾ ਸੀ!

ਆਮ ਕਰਕੇ "ਅਣਦਿੱਸੀਆਂ" ਰੌਸ਼ਨਾਈਆਂ ਨਾਲ ਕਾਗਜ਼ਾਂ ਉੱਤੇ ਲਿਖਿਆ ਜਾਂਦਾ ਸੀ, ਜਿਹੜੀਆਂ ਗਰਮ ਕਰਨ ਤੇ ਅੰਕਿਤ ਕੀਤੀਆਂ ਗਲਾਂ ਉਘੇੜ ਦੇਂਦੀਆਂ ਸਨ। ਪਹਿਲੇ ਥੋਮ ਅਤੇ ਨਿੰਬੂ ਆਦਿ ਦੇ ਰਸੇ ਨਾਲ ਸਿਆਹੀ ਬਣਾਈ ਜਾਂਦੀ ਸੀ, ਪਰ ਪਿਛੋਂ ਕਈ ਹੋਰ ਚੀਜ਼ਾਂ ਵਰਤੀਆਂ ਜਾਣ ਲਗ ਪਈਆਂ ਸਨ। ਇਨ੍ਹਾਂ ਚੀਜ਼ਾਂ ਨੂੰ ਵੱਡੇ ਦਫ਼ਤਰ ਤੋਂ ਹੀ ਮੰਗਾਇਆ ਜਾਂਦਾ ਸੀ, ਤਾਕਿ ਉਨ੍ਹਾਂ ਨੂੰ ਉਘੇੜਨ ਵਿਚ ਕੋਈ ਤਕਲੀਫ਼ ਨਾ ਹੋਵੇ। ਰੂਮਾਲ ਇਨ੍ਹਾਂ "ਪਾਣੀਆਂ" ਵਿਚ ਡਬੋ ਕੇ ਸੁਕਾ ਲਏ ਜਾਂਦੇ ਸਨ, ਅਤੇ ਫੇਰ ਪਾਣੀ ਵਿਚ ਉਨ੍ਹਾਂ ਨੂੰ ਡੋਬ ਕੇ ਲੋੜ ਵੇਲੇ ਸਿਆਹੀ ਬਣਾ ਲਈ ਜਾਂਦੀ ਸੀ। ਏਸ ਤਰ੍ਹਾ ਇਕ ਵਾਰੀ ਲੀਰਾਂ ਦਾ ਭਰਿਆ ਹੋਇਆ ਟਰੰਕ ਮਿਲਿਆ। ਸਮਝ ਨਹੀਂ ਸੀ ਆਉਂਦੀ ਕਿ ਇਨ੍ਹਾਂ ਲੀਰਾਂ ਦੇ ਭੇਜਣ ਦਾ ਕੀ ਅਰਥ ਸੀ। ਫੇਰ ਹਰ ਇਕ ਲੀਰ ਨੂੰ ਚੰਗੀ ਤਰ੍ਹਾਂ ਪਰਖਿਆ ਗਿਆਂ ਤਾਂ ਪਤਾ ਲਗਾ ਕਿ ਇਕ ਲੀਰ ਗੁਪਤ-ਰੌਸ਼ਨਾਈ ਨਾਲ ਲਿਬੜੀ ਹੋਈ ਸੀ।

ਇਕ ਹੋਰ ਪ੍ਰਚਲਤ ਤਰੀਕਾ ਅਫਸਰਾਂ ਨੂੰ ਖ਼ਬਰਾਂ ਪਹੁੰਚਾਣ ਦਾ ਇਹ ਸੀ ਕਿ ਅਖ਼ਬਾਰਾਂ ਵਿਚ ਛੋਟੇ ਛੋਟੇ ਇਸ਼ਤਿਹਾਰ ਦਿਤੇ ਜਾਂਦੇ ਸਨ, ਪਰ ਇਹ ਤਰੀਕਾ ਫ਼ਰਾਂਸ ਵਿਚ ਬੜਾ ਖ਼ਤਰਨਾਕ ਹੋ ਗਿਆ ਸੀ, ਕਿਉਂਕਿ ਸਾਰੇ ਇਸ਼ਤਿਹਾਰ ਪਹਿਲੋਂ ਪੁਲੀਸ ਨੂੰ ਦਸਣੇ ਪੈਂਦੇ ਸਨ। ਬਰਤਾਨੀਆਂ ਦੇ ਅਖ਼ਬਾਰ ਐਡੀਟਰਾਂ ਨੂੰ ਕੁਝ ਏਸ ਤਰ੍ਹਾਂ ਦੀ ਜਾਚ ਆ ਗਈ ਸੀ ਕਿ ਉਹ ਬਨਾਵਟੀ ਇਸ਼ਤਿਹਾਰ ਨੂੰ "ਸੁੰਘ" ਲੈਂਦੇ ਸਨ ਅਤੇ ਆਪ ਹੀ ਪੁਲੀਸ ਅਗੇ ਰਪੋਟ ਕਰ

੮੬.