ਪੰਨਾ:ਮਾਤਾ ਹਰੀ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਇਕ ਸਪਾਹੀ “ਅਣ-ਜੀਵ" ਦੀਪ ਦੇ ਚੱਪੇ ਚੱਪੇ ਨੂੰ ਜਾਣਦਾ ਸੀ, ਪਰ ਰਾਤ ਕਈ ਵਾਰ ਮਖ਼ੌਲ ਕਰ ਜਾਂਦੀ ਹੈਅਖਾਂ ਅਤੇ ਸੁਰਤ ਨਾਲ! ਉਸ ਸਪਾਹੀ ਨੇ ਜੋ ਕੁਝ ਆ ਦਸਿਆ ਉਸ ਨੇ ਬੜੀ ਹਿਲਜੁਲ ਕਰ ਦਿਤੀ। ਪੂਰੀ ਪੜਤਾਲ ਪਿਛੋਂ ਪਤਾ ਲਗਾ ਕਿ ਉਥੇ ਕੇਵਲ ਇਕ ਤਖ਼ਤਾ ਜਿਹਾ ਪਿਆ ਵੇਖ ਕੇ ਸਪਾਹੀ ਡਰ ਗਿਆ ਸੀ।
ਉਸ ਤਖ਼ਤੇ ਉਤੇ ਲਿਖਿਆ ਸੀ: “੨੯ ਤਰੀਖ਼ ਨੂੰ ਕਿਉਂ ਉਡੀਕੀਏ?
ਏਸ ਸੁਨੇਹੇ ਨੇ ਸਾਰਿਆਂ ਸਪਾਹੀਆਂ ਨੂੰ ਬੜਾ ਹੀ ਤੰਗ ਕੀਤਾ ਸੀ। ਸਪਾਹੀਆਂ ਨੇ ਅਫ਼ਸਰਾਂ ਨੂੰ ਏਸ ਗੁੰਝਲ ਦੇ ਸੁਲਝਾਣ ਲਈ ਆਖਿਆ; ਪਰ ਕੋਈ ਹਲ ਨਾ ਮਿਲਿਆ। ਬਹੁਤੇ ਰੁਝੇਵੇਂ ਵਿਚ ਖਵਰੇ ਏਸ ਗੱਲ ਵਲ ਕੋਈ ਧਿਆਨ ਨਾ ਦਿਤਾ ਜਾ ਸਕਦਾ ਅਤੇ ਨੁਕਸਾਨ ਹੋ ਜਾਂਦਾ, ਪਰ ਦੂਜੇ ਦਿਨ ਜਦ ਉਨ੍ਹਾਂ ਕੁਝ ਸਪਾਹੀਆਂ ਵਲ, ਜਿਹੜੇ ਲੁਕ ਕੇ ਕੁਝ ਕੰਮ ਕਰ ਰਹੇ ਸਨ, ਫੇਰੀ ਪਾਈ ਤਾਂ ਕਮ ਸਿਰੇ ਚੜ੍ਹ ਗਿਆ।

ਇਨ੍ਹਾਂ ਸਪਾਹੀਆਂ ਨੂੰ ਦਿਨ ਵੇਲੇ ਸਿਖਲਾਇਆ ਜਾ ਰਿਹਾ ਸੀ ਕਿ ਰਾਤ ਨੂੰ "ਅਣ-ਜੀਵ" ਦੀਪ ਉਤੇ ਕਿਵੇਂ ਛਾਪਾ ਮਾਰਨਾ ਸੀ। ਕਾਲੀਆਂ ਐਨਕਾਂ ਨਾਲ ਹਨੇਰਾ ਕੀਤਾ ਜਾਂਦਾ ਸੀ। ਏਹ ਸਪਾਹੀ ਬੜਾ ਲੁਕ ਲੁਕ ਕੇ ਕੰਮ ਕਰਦੇ ਸਨ, ਅਤੇ ਜਦ ਕਦੀ ਕੋਈ ਇਨ੍ਹਾਂ ਕੋਲ ਆ ਕੇ ਮਾਮੂਲੀ ਤੋਂ ਮਾਮੂਲੀ ਗੱਲ ਵੀ ਕਰਦਾ ਸੀ, ਤਾਂ ਵੀ ਉਹ ਬੇਹਦ ਖੁਸ਼ ਹੁੰਦੇ ਸਨ ਅਤੇ ਏਹਦੇ ਵਿਚ ਵਡੀ ਦਿਲਚਸਪੀ ਲੈਂਦੇ ਸਨ। ਉਨ੍ਹਾਂ ਨੂੰ ਵੀ ਏਸ ਗੁੰਝਲ ਦਾ ਪਤਾ ਦਿਤਾ ਗਿਆ: "੨੯ ਤਰੀਖ ਨੂੰ ਕਿਉਂ ਉਡੀਕੀਏ?

ਏਸ ਗੱਲ ਨੇ ਇਥੇ ਵੀ ਬੜੀ ਹਿਲਜੁਲ ਪਾ ਦਿਤੀ, ਪਰ ਸਵਾਲ ਹਲ ਹੋ ਗਿਆ। ਪਤਾ ਲਗਾ ਕਿ ੨੯ ਤਰੀਖ਼ ਨੂੰ

੧੦.