ਪੰਨਾ:ਮਾਤਾ ਹਰੀ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਰ ਬਣਾ ਲਿਆ ਸੀ ਕਿ ਉਹ ਡਿਪਲੋਮੈਟਿਕ ਦੇ ਡਾਕ-ਬਸਤੇ ਤਕ ਵੀ ਪਹੁਚ ਸਕਿਆ। ਏਸ ਥਾਂ ਤੇ ਪੁਜਣ ਲਈ ਕੁਝ ਦੇਰ ਲਗ ਗਈ ਸੀ, ਪਰ ਉੱਥੇ ਪੁਜ ਕੇ ਏਹ ਪਤਾ ਲੱਗਾ ਕਿ ਜੇਕਰ ਉੱਥੇ ਪਹਿਲੋਂ ਪਹੁੰਚ ਗਿਆ ਹੁੰਦਾ ਤਾਂ ਹੋਰ ਵੀ ਲਾਭ ਹੁੰਦਾ। ਇਹ ਸਚ ਮੁਚ ਇਕ ਵੱਡੀ ਗਲ ਸੀ। ਡਿਪਲੋਮੈਂਟ ਦੇ ਇਕ ਡਾਕ-ਬਸਤੇ ਨੂੰ ਇਕ ਅਧ ਵਾਰੀ ਤਾਂ ਕਈ ਤਕ ਲੈਂਦੇ ਸੀ ਪਰ ਏਸ ਨੂੰ ਹਮੇਸ਼ ਹੀ ਆਪਣੀਆਂ ਨਜ਼ਰਾਂ ਹੇਠੋਂ ਕਢਣਾ ਸ਼ਾਇਦ ਜਾਸੂਸੀ ਇਤਿਹਾਸ ਵਿਚ ਪਹਿਲੀ ਹੀ ਜਿਤ ਸੀ। ਇਹਦਾ ਬੜਾ ਹੀ ਭਾਰੀ ਨਤੀਜਾ ਨਿਕਲਿਆ।

ਚੈਮਨ-ਡੈਸ-ਡੈਮਜ ਉੱਤੇ ਹਮਲਾ ਹੋਣ ਦੇ ਕੁਝ ਦਿਨ ਪਹਿਲਾਂ ਹੀ ਮਾਤਾ ਹਰੀ ਨੇ ਵਿਟਲ ਨੂੰ ਛਡ ਦਿਤਾ ਸੀ ਅਤੇ ਪੈਰਸ ਵਿਚ ਜਾਕੇ ਪਹਿਲੇ ਵਾਲੀ ਜ਼ਿੰਦਗੀ ਪਕੜ ਲਈ ਸੀ। ਪੈਰਸ ਪਹੁੰਚਕੇ ਪਹਿਲੋਂ ਉਹ ਹਾਲੈਂਡ ਦੇ ਸਫੀਰ ਕੋਲ ਪਹੁਚੀ ਉਥੋਂ ਫਰਾਂਸ ਦਾ ਇਕ ਏਜੰਟ ਕੁਝ ਡਾਕ ਦੇ ਰਿਹਾ ਸੀ। ਥੋੜੀ ਗਲ ਬਾਤ ਦੇ ਪਿਛੋਂ ਸਫ਼ੀਰ ਮੰਨ ਗਿਆ ਕਿ ਉਹ ਮਾਤਾ ਹਰੀ ਦੀ ਚਿੱਠੀ ਉਹਦੀ ਧੀ ਜੈਨੀਲੂਇਸ ਤਾਂਈ ਹਾਲੈਂਡ ਵਿਚ ਪਹੁਚਾ ਦਏਗਾ। ਖ਼ਬਰੇ ਉਸ ਸਫ਼ੀਰ ਨੇ ਖ਼ਿਆਲ ਕੀਤਾ ਕਿ ਇਖ਼ਲਾਕੀ ਤੌਰ ਉਤੇ ਉਹਨੂੰ ਇਕ ਸਿਆਣੀ ਨਾਂ ਵਲੋਂ ਅੰਞਾਣੀ ਧੀ ਵਲ ਚਿੱਠੀ ਪਾਉਣ ਤੋਂ ਨਹੀਂ ਸੀ ਰੋਕਣਾ ਚਾਹੀਦਾ।

ਪਰ ਉਹ ਸਫ਼ੀਰ ਮਾਤਾ ਹਰੀ ਬਾਰੇ ਬਹੁਤ ਕੁਝ ਸੈਕੰਡ ਬੀਊਰੋ ਕੋਲੋਂ ਸੁਣ ਚੁਕਿਆ ਸੀ। ਏਸ ਲਈ ਉਹਨੇ ਮਾਤਾ ਹਰੀ ਦਾ ਖਤ ਖੋਲ੍ਹਣ ਦਾ ਇਰਾਦਾ ਕਰ ਲਿਆ। ਉਹਦੇ ਖ਼ਤ ਦੀ ਨਕਲ ਕਰਕੇ ਸਿਆਣੇ ਆਦਮੀਆਂ ਨੂੰ ਸਮਝਣ ਲਈ ਦਿਤੀ। ਖ਼ਤ ਨੇ ਦਸਿਆ ਕਿ ਮਾਤਾ ਹਰੀ ਕਿਵੇਂ “ਭੇਂਡ ਦੇ ਪਹਿਨਾਵੇ ਵਿਚ ਬਘਿਆੜ” ਦਾ ਕੰਮ ਕਰ ਰਹੀ ਸੀ। ਉਸ ਚਿਠੀ ਵਿਚ ਇਹ ਖ਼ਬਰ ਦਿਤੀ ਗਈ ਸੀ ਕਿਵੇਂ ਫ਼ਰਾਂਸ ਵਾਲੇ

੯੧.