ਪੰਨਾ:ਮਾਤਾ ਹਰੀ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਰੀਆਂ ਹੱਥੋਂ ਹੋਏ ਨੁਕਸਾਨ ਨੂੰ ਠੀਕ ਠਾਕ ਕਰ ਰਹੇ ਸਨ।

੧੯੧੫ ਦੇ ਅੰਤ ਵਿਚ ਉਨ੍ਹਾਂ ਹਿਸਿਆਂ ਵਿਚੋਂ ਜਿਹੜੇ ਜਰਮਨੀ ਨੇ ਮਲ ਲਏ ਸਨ ਲਗ ਭਗ ੬੬ ਫ਼ਰਾਂਸ ਦੇ ਜਾਸੂਸਾਂ ਨੂੰ ਜਰਮਨ ਵਾਲਿਆਂ ਪਕੜ ਲਿਆ ਕਿਉਂਕਿ ਉਹ ਬਰਤਾਨੀਆਂ ਅਤੇ ਫਰਾਂਸ ਦੇ ਸਪਾਹੀਆਂ ਨੂੰ ਛੁਪਾ ਛੁਪਾ ਰਖਣ ਵਿਚ ਮਦਦ ਦੇਂਦੇ ਸਨ। ਇਨ੍ਹਾਂ ਸਾਰਿਆਂ ਨੂੰ ਜਲਦੀ ਹੀ ਫਾਂਸੀ ਤੇ ਲਟਕਾ ਦਿਤਾ ਗਿਆ। ਇਸ ਲਈ ਫ਼ਰਾਂਸ ਦੇ ਖੁਫ਼ੀਆ ਮਹਿਕਮੇ ਦੇ ਆਦਮੀ ਬਹੁਤ ਸਾਰੇ ਘਟ ਗਏ ਅਤੇ ਬਰਤਾਨੀਆ ਖੁਫ਼ੀਆ ਮਹਿਕਮੇ ਦੀ ਮਦਦ ਨਾਲ ਹੀ ਕੰਮ ਤੁਰਦਾ ਰਿਹਾ। ਪਰ ਬਰਤਾਨੀਆ ਖੁਫ਼ੀਆ ਮਹਿਕਮਾ ਦੁਵੱਲੀ ਕੰਮ ਚੰਗੀ ਤਰ੍ਹਾਂ ਨਹੀਂ ਸੀ ਚਲਾ ਸਕਦਾ, ਪਰ ਕੁਝ ਚਿਰ ਪਿੱਛੋਂ ਜਰਮਨ ਵਾਲਿਆਂ ਤਕਿਆ ਕਿ ਫ਼ਰਾਂਸ ਦੇ ਏਜੰਟ ਫੇਰ ਦਿਸਣ ਲਗ ਪਏ ਸਨ। ਉਹ ਕਿਥੋਂ ਤੇ ਕਿਸ ਤਰ੍ਹਾਂ ਉਥੇ ਪੁਜਦੇ ਹਨ, ਇਹਦਾ ਪਤਾ ਨਹੀਂ ਸੀ ਲਗਦਾ। ਇਕ ਦਿਨ ਕਿਸਮਤ ਨਾਲ ਅਚਾਨਕ ਹੀ ਏਹਦਾ ਭੇਦ ਖੁਲ੍ਹ ਗਿਆ।

ਬਰੌਸੀਲ ਦਾ ਗਵਰਨਰ ਵਾਨ ਬਿਸਿੰਗ ਦੋ ਸੋਹਣੀਆਂ ਪਰ ਖ਼ਤਰਨਾਕ ਅੱਖੀਆਂ ਦਾ ਸ਼ਿਕਾਰ ਹੋ ਗਿਆ। ਉਸ ਲੜਕੀ ਦਾ ਨਾਮ ਐਂਜੀਲ ਸੀ। ਐਂਜੀਲ ਨਾਲ ਉਹ ਬਹੁਤ ਅਯਾਸ਼ੀਆ ਕਰਨ ਲਗ ਪਿਆ ਸੀ । ਬੁੱਢਾ ਹੁੰਦਾ ਹੋਇਆ ਵਾਨ ਬਿਸ਼ਿੰਗ ਜਵਾਨਾਂ ਦੀਆਂ ਨਾਦਾਨੀਆਂ ਦਾ ਸ਼ਿਕਾਰ ਹੋ ਗਿਆ। ਵਾਨ ਬਿਸਿੰਗ ਦੀ ਮੌਤ ਨੇ ਐਂਜੀਲ ਦੀ ਹਾਲਤ ਕੁਝ ਖਤਰੇ ਵਿਚ ਪਾ ਦਿਤੀ, ਕਿਉਂਕਿ ਐਂਜੀਲ ਕਈ ਤਰੀਕਿਆਂ ਨਾਲ ਉਹਦੀ ਹਿਫ਼ਾਜ਼ਤ ਹੇਠਾਂ ਰਹਿੰਦੀ ਸੀ। ਜਦ ਉਹਨੇ ਤਕਿਆ ਕਿ ਜਿਵੇਂ ਜਿਵੇਂ ਉਹ ਬਹੁਤੀ ਉੱਘੀ ਹੁੰਦੀ ਸੀ ਤਿਵੇਂ ਤਿਵੇਂ ਬਹੁਤੀ ਬਦਨਾਮ ਹੋਈ ਜਾਂਦੀ ਸੀ। ਸ਼ਹਿਰ-ਵਾਸੀ ਗੁੱਸੇ ਸਨ, ਕਿਉਂਕਿ ਉਹ

੯੨.