ਪੰਨਾ:ਮਾਤਾ ਹਰੀ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਲਿਖੀ ਹੈ, ਉਹਦਾ ਪਿੱਛਾ ਕਰੋ। ਚੈਮਨ-ਡੀ-ਡੈਮਜ ਉਤੇ ਹਮਲਾ ਹੋਣ ਬਾਰੇ ਜਿਹੜੀ ਖ਼ਬਰ ਤੁਸਾਂ ਪਹੁੰਚਾਈ ਹੈ। ਉਸ ਲਈ ਅਸੀਂ ਧੰਨਵਾਦੀ ਹਾਂ। ਜਦ ਏਹ ਗਲ ਚੰਗੀ ਤਰ੍ਹਾਂ ਸਾਬਤ ਹੋ ਗਈ ਤਾਂ ਤੁਸਾਂ ਨੂੰ ਪੈਸੇ ਭੇਜੇ ਜਾਣਗੇ।"

“ਜਦ ਮੈਂ ਵਿਟਲ ਸਾਂ....ਅਯਾਸ਼ੀਆਂ ਵਾਲੀ ਜ਼ਿੰਦਗੀ ਨੂੰ ਛਡ ਕੇ ਏਸ ਲਈ ਅਰਪਨ ਕਰਨ ਦਾ ਫੈਸਲਾ ਕਰ ਲਿਆ ਸੀ-ਏਸ ਆਦਮੀ ਨਾਲ ਮੈਂ ਸੱਚਾ ਪਿਆਰ ਕੀਤਾ ਸੀ।'

ਮਾਤਾ ਹਰੀ ਦੀ ਸਾਰੀ ਕੋਮਲਤਾ ਉਹਦੀ ਇਕ ਕੋਮਲ ਤਕਣੀ ਵਿਚ ਆ ਗਈ ਹੋਈ ਹੈ ਜਦ ਉਹਨੇ ਏਹ ਸ਼ਬਦ ਕਹੇ ਸਨ, ਕਿਉਂਕਿ ਬਾਕੀ ਉਹਦਾ ਸਾਰਾ ਸਰੀਰ, ਖ਼ਾਸ ਕਰਕੇ ਦਿਲ ਪੱਥਰ ਵਰਗਾ ਸਖ਼ਤ ਸੀ।

ਉਨ੍ਹਾਂ ਅੱਸੀ ਹਜ਼ਾਰ ਮਰਿਆਂ ਵਿਚੋਂ, ਇਕ ਲਖ ਜ਼ਖਮੀ ਹੋਇਆਂ ਵਿਚੋਂ, ਵੀਹ ਹਜ਼ਾਰ “ਗਵਾਚਿਆਂ" ਹੋਇਆਂ ਵਿੱਚੋਂ ਕਿਤਨਿਆਂ ਨੇ ਏਹਦੀਆਂ ਧੋਖੇਬਾਜ਼ ਬੁਲ੍ਹੀਆਂ ਤੋਂ ਚੁੰਮਣ ਲਿਆ ਹੋਣਾ ਹੈ-ਕਿਹਾ ਨਹੀਂ ਜਾ ਸਕਦਾ। ਪਰ ਉਹ ਜਿਹੜੇ ਜੀਂਵਦੇ ਰਹੇ ਹਨ ਅਤੇ ਮਾਤਾ ਹਰੀ ਦੀ "ਨਿੱਘੀ" ਮਿਹਮਾਨ-ਨਿਵਾਜ਼ੀ ਅਤੇ ਪਿਆਰ ਨੂੰ ਨਹੀਂ ਭੁਲੇ। ਕਹਿੰਦੇ ਹਨ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ, ਮਾਤਾ ਹਰੀ ਦੇ ਸ਼ਿਕਾਰ ਹੋਏ ਸਨ।

ਤੁਸੀਂ ਸਮਝੋਗੇ ਹੈ ਕਿ ਹੁਣ ਮਾਤਾ ਹਰੀ ਦਾ ਕੰਮ ਪੂਰਾ ਹੋਇਆ ਕਿ ਹੋਇਆ, ਕਿਉਂਕਿ ਫਰਾਂਸ ਦੀ ਖੁਫੀਆ ਪੁਲੀਸ ਮਾਤਾ ਹਰੀ ਨੂੰ ਜਾਸੂਸ ਜਾਣ ਕੇ ਪਕੜ ਲਏਗੀ, ਪਰ ਇਥੇ ਮਾਤਾ ਹਰੀ ਨੇ ਉਨ੍ਹਾਂ ਨੂੰ ਪੂਰੀ ਹਾਰ ਦਿਤੀ। ਉਹਦੀਆਂ ਧੋਖੇਬਾਜ਼ੀਆਂ ਨੂੰ ਪੂਰੀ ਤਰ੍ਹਾਂ ਜਾਣਦੇ ਹੋਏ ਫ਼ਰਾਂਸ ਦਾ ਖੁਫੀਆ ਮਹਿਕਮਾ ਇਤਨਾ "ਕਮਜ਼ੋਰ" ਸੀ ਕਿ ਮਾਤਾ ਹਰੀ ਵਲ ਉਂਗਲ ਨਹੀਂ ਸੀ ਕਰ ਸਕਦਾ।

੯੬