ਪੰਨਾ:ਮਾਤਾ ਹਰੀ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ, ਪਰ ਉਨ੍ਹਾਂ ਬੜਾ ਸੋਚ ਕੇ ਕਦਮ ਪੁਟਣਾ ਸੀ। ਇਹ ਕਦੀ ਨਹੀਂ ਸੀ ਹੋ ਸਕਦਾ ਜਿ ਉਸ ਡਿਪਲੋਮੈਟ ਦੀਆਂ ਕਰਤੂਤਾਂ ਨੂੰ ਨੰਗਿਆਂ ਕਰ ਦੇਣ, ਕਿਉਕਿ ਇਵੇਂ ਕਰਨ ਨਾਲ ਦੂਜੇ ਡਿਪਲੋਮੈਟਾਂ ਨੇ ਏਸ ਲਈ ਗੁੱਸੇ ਹੋ ਜਾਣਾ ਸੀ ਕਿ ਇਹ ਹੀ ਸ਼ੱਕ ਉਨਾ ਉੱਤੇ ਵੀ ਕੀਤਾ ਜਾ ਸਕਦਾ ਸੀ। ਇਹ ਇਕ ਬੜੀ ਹੱਤਕ ਸੀ।

ਪਰ ਇਹ ਫ਼ਰਾਂਸ ਲਈ ਭੇੜੇ ਦਿਨ ਸਨ। ਨੈਸ਼ਨ ਨੂੰ ਬਚਾਉਣ ਦੇ ਸਵਾਲ ਉਤੇ ਵਿਚਾਰ ਕਰਨ ਕਰ ਕੇ ਵਜ਼ੀਰੀ ਵਿਚ ਗੜ-ਬੜ ਹੋਣ ਦਾ ਡਰ ਸੀ। ਦੁਸ਼ਮਨ ਆਪਣੇ ਏਜੰਟਾਂ ਰਾਹੀਂ ਜੰਗ ਨਾਲ ਥੱਕੀ ਟੁੱਟੀ ਤੇ ਬੇਦਿਲੀ ਹੋਈ ਹੋਈ ਕੌਮ ਉਤੇ ਆਪਣੇ ਜਹਿਰੀਲੇ ਅਸਰ ਪਾ ਰਹੇ ਸਨ, ਜਿਸ ਕਰ ਕੇ ਫ਼ਰਾਂਸ ਦੇ ਬਾਜ਼ਾਰਾਂ ਵਿਚ ਵੀ ਬਗਾਵਤ ਹੋਣ ਦਾ ਡਰ ਸੀ। ਏਸ ਅੰਦਰੂਨੀ ਕਮਜ਼ੋਰੀ ਨੂੰ ਵੇਖ ਕੇ ਕੁਝ ਬੇਤਰਫ਼ਦਾਰ ਦੇਸ, ਜਿਨ੍ਹਾਂ ਦੀ ਮਿੱਤ੍ਰਤਾ ਪਹਿਲੇ ਵੀ ਪ੍ਰਤੱਖ ਨਹੀਂ ਸੀ। ਲੜਾਈ ਝਗੜਾ ਕਰਨ ਨੂੰ ਤਿਆਰ ਸਨ ਅਤੇ ਬਰਤਾਨੀਆ ਫ਼ਰਾਂਸ ਦਾ ਸਾਥ ਛਡ ਕੇ ਇਸ ਦੇ ਜੇਤੂ ਜਰਮਨੀ ਨਾਲ ਰਲ ਜਾਣ ਨੂੰ ਕਾਹਲੇ ਸਨ। ਕੁਝ ਦੇਸਾਂ ਵਿਚ ਤਾਂ ਸਿਆਣੇ ਲੋਕੀ ਹਥਿਆਰਾਂ ਦੇ ਡਰ ਉਤੇ ਹੀ ਉਸ ਜਨਤਾ ਨੂੰ ਰੋਕ ਸਕੇ ਸਨ ਜਿਹੜੀ ਜਰਮਨੀ ਦੇ ਅਟੁੱਟ ਪ੍ਰਾਪੇਗੰਡੇ ਨੂੰ ਸੁਣ ਸੁਣ ਕੇ ਜੋਸ਼ ਵਿਚ ਆ ਰਹੀ ਸੀ। ਇਕ ਬੇਤਰਫ਼ਦਾਰ ਦੇਸ਼ ਨਾਲ ਲੜਾਈ ਝਗੜਾ ਕਰਨ ਨਾਲ ਬਰਤਾਨੀਆ-ਫ਼ਰਾਂਸ ਦੇ ਜੰਗ ਦਾ ਪੜਦਾ ਉਲਟ ਜਾਣ ਦਾ ਡਰ ਸੀ। ਏਸ ਲਈ ਜ਼ਰੂਰੀ ਸੀ ਕਿ ਡਿਪਲੋਮੈਟ ਦੇ ਹੱਕਾਂ ਦੀ ਅਯੋਗ ਵਰਤੋਂ ਨੂੰ ਰੋਕਣ ਤੋਂ ਪਹਿਲਾਂ, ਉਨ੍ਹਾਂ ਲੀਡਰਾਂ ਦਾ ਯਕੀਨ ਜਿਤਿਆ ਜਾਂਦਾ, ਜਿਹੜੇ ਫ਼ਰਾਂਸ ਨਾਲ ਹਮ-ਖ਼ਿਆਲ ਸਨ।

ਏਸ ਲਈ ਮਾਤਾ ਹਰੀ ਆਪਣੀ ਆਜ਼ਾਦੀ ਮਾਣਦੀ ਰਹੀ। ਆਪਣੇ ਘਾਤਕ ਜਾਂ ਮਾਰ ਕੰਮ ਕਰਦੀ ਰਹੀ, ਪਰ

੯੮.