ਪੰਨਾ:ਮਾਤਾ ਹਰੀ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਈ ਫ਼ਰਾਂਸ ਦਾ ਅਫਸਰ ਸਖਤੀ ਨਾ ਕਰ ਸਕਿਆ।

ਜਦ ਮਾਤਾ ਹਰੀ ਦਾ ਕੰਮ ਵਿੱਟਲ ਵਿਚ ਪੂਰਾ ਹੋ ਗਿਆ ਤਾਂ ਉਹਨੂੰ ਪੈਰਸ ਦੀ ਰਾਜਧਾਨੀ ਦੀਆਂ ਮੌਜਾਂ ਮਾਣਨ ਦਾ ਫੇਰ ਅਵਸਰ ਮਿਲ ਗਿਆ। ਮਾਤਾ ਹਰੀ ਉਸ ਇਕਰਾਰ ਨੂੰ ਭੁਲ ਗਈ ਸੀ ਕਿ "ਉਹ ਹੁਣ ਅਯਾਸ਼ੀ ਵਾਲਾ ਜੀਵਣ ਛਡ ਕੇ ਆਪਣੇ ਇਕ ਪਿਆਰੇ ਪ੍ਰੀਤਮ ਦੀ ਸੱਚੀ ਸੇਵਾ ਵਿਚ ਲਗ ਜਾਏਗੀ।" ਉਹ ਕਿਸੇ ਖੁਸ਼ੀ ਵਿਚ ਗ਼ਲਤਾਨ ਹੋਣ ਤੋਂ ਆਪਣੇ ਆਪ ਨੂੰ ਰੋਕ ਹੀ ਨਹੀਂ ਸੀ ਸਕਦੀ। ਹੁਣ ਤਾਂ ਦਿਲ ਵਿਚ ਏਹ ਵੀ ਧੀਰਜ ਸੀ ਕਿ ਇਕ ਖ਼ਤਰਨਾਕ ਅਤੇ ਕਠਨ ਜਾਸੂਸੀ ਕੰਮ ਨੂੰ ਸਿਰੇ ਚਾੜ੍ਹ ਦਿਤਾ ਸੀ। ਏਸ ਲਈ ਮਾਤਾ ਹਰੀ ਹੋਰ ਵੀ ਬਾਹਲੀ ਰੰਗ ਰਲੀਆਂ ਵਿਚ ਡੁਬ ਗਈ। ਉਹ ਸਾਰੇ ਸੁਖ ਅਯਾਸ਼ੀ ਦੇ ਸਾਮਾਨ ਜਿਹੜੇ ਉਹ ਵਿਟਲ ਵਿਚ ਨਹੀਂ ਸੀ ਲੈ ਸਕੀ, ਹੁਣ ਪੈਰਸ ਵਿਚ ਮੁਹਈਆ ਕੀਤੇ ਗਏ।

ਉਹ ਮੁੜ ਸਟੇਜ ਉਤੇ ਹਾਜ਼ਰ ਹੋਈ। ਅਫ਼ਸਰ ਜਿਹੜੇ ਛੁਟੀ ਤੇ ਸਨ ਅਤੇ ਪੈਰਸ ਦੇ ਵਾਸੀ ਜਿਹੜੇ ਸਿਰ ਤੇ ਆਈਆਂ ਤਕਲੀਫ਼ਾਂ ਨੂੰ ਭੁਲਾਣਾ ਚਾਹੁੰਦੇ ਸਨ ਸਾਰੇ ਬੜੇ ਹੀ ਖੁਸ਼ ਹੋਏ। ਕੁਝ ਉਹ ਲੋਕ ਜਿਨ੍ਹਾਂ ਨੂੰ ਨੈਸ਼ਨ ਦੇ ਬਚਾਓ ਦਾ ਇਤਨਾ ਖ਼ਿਆਲ ਨਹੀਂ ਸੀ ਜਿਤਨਾ ਮੌਜਾਂ ਮਾਣਨ ਦਾ, ਉਹ ਆਪਣੇ ਚੰਗਿਆਂ ਮਕਾਨਾਂ ਵਿਚ ਰੰਗ ਰਲੀਆਂ ਕਰਦੇ ਰਹੇ ਸਨ, ਅਤੇ ਜਦ ਮਾਤਾ ਹਰੀ ਪੈਰਸ ਪੁਜ ਗਈ ਤਾਂ ਏਹਨੂੰ ਤੇ ਉਨ੍ਹਾਂ ਵਲੋਂ ਸੱਦੇ ਆਉਣ ਲਗ ਪਏ।

ਏਸ ਖੁਸ਼ੀਆਂ ਦੇ ਅਤਿ ਤੇਜ਼ ਘੁੰਮਣਘੇਰ ਵਿਚ ਫਸੀ ਹੋਈ ਮਾਤਾ ਹਰੀ ਨੂੰ ਵਿਟਲ ਬੜਾ ਉਜਾੜ ਦਿਸਿਆ ਹੋਣਾ ਹੈ ਅਤੇ ਵਿਚਾਰਾ ਕਪਤਾਨ ਮੈਰੋਵ ਬਿਲਕੁਲ ਭੁਲ ਗਿਆ ਹੋਣਾ ਹੈ।

ਮਾਤਾ ਹਰੀ ਏਸ ਵਾਰੀ ਫ਼ਰਾਂਸ ਦੀ ਰਾਜਧਾਨੀ ਵਿਰ ਥੋੜਾ ਚਿਰ ਅਟਕੀ, ਕਿਉਂਕਿ ਉਸ ਸਪੇਨ ਦੀ ਰਾਜਧਾਨੀ, ਮੈਡਰਿਡ ਵਿਚ ਨਾਚ ਕਰਨ ਲਈ ਜਾਣਾ ਸੀ। ਮੈਡਰਿਡ ਵਿਚ

੯੯.