ਸਮੱਗਰੀ 'ਤੇ ਜਾਓ

ਪੰਨਾ:ਮਾਨ-ਸਰੋਵਰ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਤੇਰੇ ਅੰਮ੍ਰਤ ਛਕਣ 'ਚ ਜਾਪਦਾ, ਕੋਈ ਵਿਘਨ ਏ ਭਾਰਾ ।
ਅਰਦਾਸ ਪਿਛੋਂ ਸਿੰਘ ਰੋਕਣਾ, ਇਹ ਕਿਹਾ ਵਿਹਾਰਾ ?
ਹੁਣ ਹੱਟ ਜਾ ਮੇਰੇ ਸਾਹਵਿਓਂ, ਕੋਈ ਹੋ ਜਾਊ ਕਾਰਾ ।
ਫਿਰ ਜਾਏ ਨ ਤੇਰੇ ਵਿੱਚਦੀ, ਖੰਡਾ ਦੋਧਾਰਾ ।
ਪਰ ਬਖ਼ਸ਼ਾਂ ਪੰਥ ਦੇ ਨਾਂ ਤੇ, ਤੈਨੂੰ ਇਕ ਵਾਰਾ ।
ਮਤੇ ਲੋੜ ਹੋਵੇ ਸਿੱਖ ਰਾਜ ਨੂੰ, ਤੇਰੀ ਸਰਦਾਰਾ !"
ਤਾਂ ਇਕ ਵਾਰੀ ਫਿਰ ਮਹਾਰਾਜ ਨੇ, ਕਰ ਜੀ ਕਰਾਰਾ ।
ਕਿਹਾ, 'ਮੇਰੇ ਅਕਾਲੀ ਯੋਧਿਆ, ਸੁਣ ਸ਼ਾਹ-ਸਵਾਰਾ ।'
ਮੇਰਾ ਵੱਧ ਘੱਟ ਆਖਿਆ ਬਖ਼ਸ਼ ਲਈਂ, ਸੁਣ ਜੱਥੇਦਾਰਾ ।
ਪਰ ਕੱਲਾ ਕੋਈ ਨ ਜੰਮਿਆ; ਜੱਗ ਜਿੱਤਣ ਹਾਰਾ ।
ਏਥੇ ਭਾਈ ਭਾਈਆਂ ਦੀ ਬਾਂਹ ਨੇ, ਭਾਈ ਸ਼ਸਤਰ ਭਾਰਾ ।
ਦਰਿਆਈਂ ਰੁੜ੍ਹਦੇ ਜਾਂਦਿਆਂ, ਹਰ ਕੱਖ ਸਹਾਰਾ।
ਏਥੇ ਕੱਲੇ ਟੁਰਨਾ, ਡਿਗਣ ਨੂੰ; ਪੁੱਟਣ ਖੂਹ ਖਾਰਾ ।
ਅੱਗੇ ਉਠ੍ਹਾਂ ਦਾ ਦਲ ਮਸਤਿਆ, ਉਹ ਬੇ-ਮੁਹਾਰਾ ।
ਘੜੀ ਬਹਿ ਕੇ ਥੱਲੇ ਰੁੁੱਖ ਦੇ, ਲਾ ਲੈ ਠਮਕਾਰਾ।
ਮੇਰੇ ਲਸ਼ਕਰ ਪਹੁੰਚੇ ਜਾਣ ਤੂੰ, ਵਿਚ ਅੱਖ ਪਲਕਾਰਾ ।
ਬੁਲ੍ਹ ਟੁਕੇ ਫੁਲਾ ਸਿੰਘ ਨੇ, ਉਦ੍ਹਾ ਚੜ੍ਹ ਗਿਆ ਪਾਰਾ ।
ਉਨ੍ਹੇ ਮਾਰ ਕੇ ਏਦਾਂ ਆਖਿਆ, ਸਿੰਘ ਨੂੰ ਲਲਕਾਰਾ ।

ਏਥੇ ਤੇ ਕੱਚਿਆ ਪਿਲਿਆ, ਕੁਝ ਵੱਟਕ ਨ ਵੱਟੇ ।
ਕਿਹਾ ਗਿਲਾ ਪੀਹਣ ਖਿਲਾਰ ਕੇ, ਪਾਏ ਨੀ ਰੱਟੇ ?
ਜੇ ਸਾਗਰ ਸਾਰਾ ਸੁੱਕ ਜਾਏ, 'ਨੈਅ’ ਵੈਹਿਣ ਪਲੱਟੇ।
ਜੇ ਤਾਰੇ ਡਿਗਣ ਜ਼ਮੀਨ ਤੇ, ਬਣ ਬਣ ਕੇ ਵੱਟੇ ।
ਆਕਾਸ਼ ਜੇ ਥੱਲੇ ਆ ਰਵ੍ਹੇ, ਤੇ ਭੋਂ ਉਲੱਟੇ ।
ਬਣ ਜਾਵਣ ਬਰਫ਼ਾਂ ਬਿਜਲੀਆਂ, ਚੰਦ ਅਗਨੀ ਸੱਟੇ।

- ੯੯ -