ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਮਹਾਰਾਜੇ ਦੀ ਮੌਤ ਪਿਛੋਂ
ਉੱਜੜਿਆ ਦੇਸ਼, ਬਗੀਚੇ ਉੱਜੜੇ ।
ਉੱਜੜੇ ਫ਼ਰਸ਼, ਗਲੀਚੇ ਉੱਜੜੇ ।
ਉੱਜੜੇ ਮਹਿਲ, ਤੇ ਬਾਰਾਂ ਦਰੀਆਂ ।
ਉੱਜੜੀਆਂ ਨੇ ਸੁਖ ਦੀਆਂ ਘੜੀਆਂ ।
ਹਰੀ ਝਨਾਂ ਦੀ, ਵਾਦੀ ਉੱਜੜੀ !
ਭਾਰਤ ਫੂਲਾਂ-ਜ਼ਾਦੀ ਉੱਜੜੀ ।
ਉੱਜੜੇ ਰੰਗ, ਤਮਾਸ਼ੇ ਉੱਜੜੇ ।
ਉੱਜੜੀਆਂ ਕਲੀਆਂ, ਹਾਸੇ ਉੱਜੜੇ !
ਉੱਜੜ ਗਈ ਏ, ਭਾਰਤ ਸਾਰੀ ।
ਹਾਏ ਕਿਸੇ ਦੇ, ਬਿਰਹੋਂ ਮਾਰੀ ।
ਵਗਦੇ ਵਹਿਣ, ਅਣਖ ਦੇ ਖੜ ਗਏ ।
ਅੱਜ ਬਹਾਰ ਦੇ, ਪੱਤੇ ਝੜ ਗਏ ।
- ੧੦੩ -