ਇਹ ਸਫ਼ਾ ਪ੍ਰਮਾਣਿਤ ਹੈ
ਪੜ੍ਹਨ ਪਿੱਛੋਂ
ਮਾਨ ਸਰੋਵਰ ਦੀ ਝੀਲ ਦੇ ਸੀਨੇ ਵਿਚ ਕੀ ਕੁਝ ਹੈ, ਇਸ ਗਲ ਦਾ ਅਜ ਤੱਕ ਕਿਸੇ ਨੂੰ ਪਤਾ ਨਹੀਂ ਲਗ ਸਕਿਆ ? ਜਦੋਂ ਉਹ ਬਰਫ ਬਣਕੇ ਜੰਮਣ ਲਗਦੀ ਹੈ, ਜਾਂ ਜਦੋਂ ਉਹ ਇਕ ਦੰਮ ਪਿਘਲਨ ਲਗਦੀ ਹੈ, ਉਸ ਵੇਲੇ ਜਿਹੜੀਆਂ ਆਵਾਜ਼ਾਂ ਆਉਂਦੀਆਂ ਹਨ, ਉਹ ਅਨੋਖੀਆਂ, ਸੁਰੀਲੀਆਂ, ਗੂੰਜਵੀਆਂ, ਭਿਆਨਕ ਅਤੇ ਬਿਜਲੀ ਵਾਂਗ ਕੜਕਵੀਆਂ ਹੁੰਦੀਆਂ ਹਨ। ਇਨਾਂ ਅਜੀਬੋ-ਗਰੀਬ ਅਵਾਜ਼ਾਂ ਕਰਕੇ ਮਾਨ ਸਰੋਵਰ ਦੀ ਝੀਲ ਨਾਲ ਕਈ ਰਿਖੀਆਂ ਦੀਆਂ ਕਹਾਣੀਆਂ ਗੰਢੀਆਂ ਹੋਈਆਂ ਹਨ। ਨਿਰਮਲ ਤਾਂ ਏਨੀ ਹੈ ਕਿ ਅਠਾਰਾਂ ਮੀਲ ਦੀ ਦੂਰੀ ਉਤੇ ਬਣੇ ਹੋਏ ਦੂਜੇ ਕੰਢੇ ਦੇ ਬੋਧੀ-ਮੰਦਰ ਸਾਫ ਨਜ਼ਰ ਆਉਂਦੇ ਹਨ ਅਤੇ ਅੰਦਰ ਬਾਹਰ ਆਉਂਦੇ ਯਾਤਰੀਆਂ ਦੇ ਬਤ ਭੀ ਦਿਸਦੇ ਹਨ । ਝੀਲ ਉਤੇ ਪੁਜਕੇ ਇਕ
-੭-