ਸਮੱਗਰੀ 'ਤੇ ਜਾਓ

ਪੰਨਾ:ਮਾਨ-ਸਰੋਵਰ.pdf/116

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ



ਪੀਓ ਕਤ ਪਾਈਏ?


ਸਹੀਓ! ਮੈਨੂੰ ਕਰਨ ਮਜ਼ਾਖਾਂ,
ਕੰਤਾਂ ਵਾਲੀਆਂ ਪਈਆਂ।
ਉਹ ਮਾਹੀ ਨਾਲ ਮਾਨਣ ਸੇਜਾਂ,
(ਮੈਂ) ਬਣੀ ਤਣੀ ਰਹਿ ਗਈਆਂ।

ਨਾ ਮਿਲਿਆ ਤੱਤੜੀ ਦਾ ਸਾਈਂ,
ਬਾਹਵਾਂ ਤਣੀਆਂ ਰਹੀਆਂ।
ਸਾਉਣ ਪਿਛੋਂ ਵੀ ਨੈਣਾਂ ਵਿਚੋਂ,
ਵਰ੍ਹਦੀਆਂ ਕਣੀਆਂ, ਰਹੀਆਂ।

ਜੇ'ਬੌਰੀ' ਦਾ ਮਾਹੀ ਕਿਧਰੇ,
ਸੌਣ ਸਮਝਕੇ ਆਵੇ।
ਨੀਂ ਪਿਪਲਾਂ ਦੀ ਠੰਢੀ ਛਾਵੇਂ,
ਇਕ ਅਧ ਪੀਂਘ ਚੜ੍ਹਾਵੇ,

-੧੧੨-