ਪੰਨਾ:ਮਾਨ-ਸਰੋਵਰ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਸੁਣ ਸੁਣ ਕੇ ਨੀ ਐਸੇ ਉਤਰ,
ਆਸ਼ਾ ਰਹਿ ਗਈ ਮੇਰੀ।
ਤਲੀਆਂ ਮਲਦੀ ਮਲਦੀ ਨੀ ਤਕ,
ਰੇਖਾ ਛਹਿ ਗਈ ਮੇਰੀ।

ਭੁਲੀਆਂ ਮੈਨੂੰ ਜੱਗ ਦੀਆਂ ਲੱਜਾਂ,
(ਨੀ ਮੈਂ) ਖਿਚ ਖਿਚ ਕੁੜਤੀ ਪਾੜੀ।
ਸੰਘੀ ਜਿਸਦਮ ਬੈਹਿ ਗਈ ਮੇਰੀ,
ਕੂਕੀ ਨਾੜੀ ਨਾੜੀ।

ਨੀ ਸਾਗਰ ਵੱਲ ਜਾਂਦੀਓ ਨਦੀਓ!
ਮਾਹੀ ਕੀਕੂੰ ਪਾਵਾਂ।
ਬੇ ਪਰਵਾਹ ਨੂੰ ਮਿਲਣੇ ਖ਼ਾਤਰ,
ਕੇਹੜਾ ਭੇਸ ਵਟਾਵਾਂ?

ਏਨੇ ਚਿਰ ਨੂੰ ਕੰਨਾਂ ਦੇ ਵਿਚ,
ਧੁਨੀ ਰੁਬਾਬੋਂ ਆਈ।
ਉਹ ਦੇ ਵਿਚ ਇੰਜ ਰਲਿਆ ਹੋਇਆ,
ਸੁਣਿਆ ਰਾਗ ਇਲਾਹੀ।

“ਮਨ ਮੋਤੀ ਜੇ ਗਹਿਣਾ ਹੋਵੇ,
ਪੌਣ ਹੋਵੇ ਸੂਤ ਧਾਰੀ।
ਖਿਮਾ ਸੀਗਾਰ ਕਾਮਣ ਤਨ-ਪਹਿਰੇ,
(ਤਾਂ) ਰਾਵੇ ਲਾਲ ਪਿਆਰੀ।

-੧੧੭-