ਪੰਨਾ:ਮਾਨ-ਸਰੋਵਰ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਚੋਬਰ ਕਹਿਣ ਪੰਜਾਬ ਦਾ, ਮੈਨੂੰ ਜਾਣੇ ਕੁੱਲ ਜਹਾਨ।
ਮੇਰੀ ਟ੍ਹੇਢੀ ਪੱਗ ਨੂੰ ਵੇਖਕੇ, 'ਪਟਿਆਲੇ ਸ਼ਾਹੀਆਂ' ਢਾਣ।
ਮੇਰੀ ਧੌਣ ’ਚ ਕੰਠਾ ਫੱਬਦਾ, ਨੀ! ਚੰਨ-ਪਰਵਾਰ ਸਮਾਨ।
ਮੇਰਾ ਸਰੂਆਂ ਵਰਗਾ ਕੱਦ ਨੀ, ਮੈਨੂੰ ਲੱਖਾਂ ਚੋਂ ਲੈਣ ਪਛਾਣ।
ਮੇਰੀ ਉੱਠਦੀ ਤੀਰ ਕਮਾਨ ਜਾਂ, ਓਦੋਂ ਵੈਰੀ ਲੁਕ ਛਿਪ ਜਾਣ।

ਜੱਟੀ:- 'ਵੇ ਮੈਂ' ਦੇਵੀ ਆਈ ਅਕਾਸ਼ ਤੋਂ, ਮੈਨੂੰ ਰੱਬ ਚੜ੍ਹਾਏ ਰੰਗ।
ਮੇਰੇ ਬੁਲ੍ਹਾਂ ਦੀ ਲਾਲੀ ਵੇਖ ਕੇ, ਪਰੀਆਂ ਹੋਈਆਂ ਦੰਗ।
ਕੇਸਾਂ ਦੀਆਂ ਲਪਟਾਂ ਸੁੰਘਕੇ, ਹੋ ਜਾਂਦੇ ਮਿਰਗ ਮਲੰਗ।
ਮੇਰੇ ਨੈਣ ਚਮਕਦੇ ਵੇਖਕੇ, ਨਰਗਸ ਜਾਵੇ ਸੰਗ।
ਮੇਰੇ ਹੱਥ ਨੂੰ ਚੁੰਮਣ ਵਾਸਤੇ, ਵਿਚ ਫੁੱਲਾਂ, ਹੁੰਦੀ ਜੰਗ।
ਮੇਰੀ ਵੀਣੀ ਛੱਡਦੇ 'ਮਾਨ' ਵੇ, ਮੇਰੀ ਟੁੱਟ ਨ ਜਾਵੇ ਵੰਗ।

ਜੱਟੀ:-ਮੈਂ ਇਜ਼ਤ ਵਾਲਾ ਸ਼ੇਰ ਨੀ, ਨ ਮੰਨਦਾ ਕਿਸੇ ਦੀ ਈਨ।
ਮੇਰਾ ਸੀਨਾ ਭਰਿਆ ਅਣਖ ਦਾ, ਮੈਂ ਖਾਧੇ ਘਿਓ ਦੇ ਟੀਨ!
ਜਿਵੇਂ ਅਣਖਾਂ ਵਾਲੇ ਜੀਂਵਦੇ, ਮੈਂ ਸਿਖਿਆ ਓਦਾਂ ਜੀਣ।
ਨੀ ਮੇਰੀ ਅਣਖੀ ਜਾਨ ਨੂੰ, ਪਏ ਲੋਕ ਕਹਿਣ ਅਫਰੀਨ।
ਮੇਰਾ ਮਾਸ ਨ ਕੁੱਤੇ ਖਾਣ ਨੀ, ਮੇਰਾ ਲਹੂ ਨਾ ਡੈਣਾਂ ਪੀਣ।
ਬਾਂਹ ਫੜ ਨਹੀਂ ਛਡਣੀ 'ਮਾਨ' ਮੈਂ, ਚਾਹੇ ਮਿਲਣ 'ਸਮਾਨ ਜ਼ਮੀਨ।

ਜੱਟ:- ਛੱਡ ਛੱਡ ਵੇ ਸੋਹਣਿਆ ਗੱਭਰੂਆ, ਤੇਰੀ ਡਿਠੀ ਅਣਖੀ ਜਾਨ।
ਪਾ ਗਲ ਵਿਚ ਤੌਕ ਗੁਲਾਮੀਆਂ, ਤੂੰ ਸਮਝੀਂ ਫਿਰਦਾ ਏਂ ਸ਼ਾਨ।
ਤੇਰੇ ਮੂੰਹ ਤੇ ਦਾਗ ਗ਼ਲੱਮ ਦੇ, ਵਿਚ ਰੌਸ਼ਨ ਚਾਰ ਜਹਾਨ।
ਉਨ੍ਹਾਂ ਨਾਲ ਕਿਸੇ ਕੀ ਉਡਣਾ, ਜੋ ਪਿੰਜਰੀਂ ਤੜਫੀ ਜਾਨ।
ਬਾਂਹ ਛੱਡਦੇ ਮੇਰੀ ਚੋਬਰਾ, ਮੈਂ ਨ ਮਾਣਾਂ ਗ਼ੁਲਾਮੀ ਦੀ ਸ਼ਾਨ।
ਉਹਦਾ 'ਮਾਨ' ਕੀ ਜੱਗ ਤੇ ਜੀਵਣਾ, ਜੇਹੜਾ ਦੁਰੇ ਨ ਛਾਤੀ ਤਾਣ।

-੧੨੧-