ਪੰਨਾ:ਮਾਨ-ਸਰੋਵਰ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਤਕੀ ਸੁਲਤਾਨ ਵਿੰਡ ਕਾਨਫ੍ਰੰਸ ਸਮੇ ਰਾਤ ਨੂੰ ਕਵੀ-ਦਰਬਾਰ ਹੋ ਰਿਹਾ ਸੀ। ਮੈਂ ਰਾਗਨੀਆਂ ਦੇ ਘੇਰੇ ਵਿਚ ਬੈਠਾ ਹੋਇਆ ਸਾਂ, ਭਾਰਤ ਦੇ ਰਾਗ ਤੇ ਨਾਚ ਸਬੰਧੀ ਚਰਚਾ ਹੋ ਰਹੀ ਸੀ। ਹੁਨਰ ਦਾ ਚੁਫੇਰਾ ਮਜ਼ਬੂਤ ਅਤੇ ਅਜਿੱਤ ਕਿਲ੍ਹਿਆਂ ਨਾਲੋਂ ਭੀ ਕਰੜਾ ਹੁੰਦਾ ਹੈ ਪਰ ਇਕ ਕਵਿਤਾ ਨੇ ਮੈਨੂੰ ਖਿਚ ਲਿਆ। ਰਾਗਨੀਆਂ ਜੋਸ਼ ਨਾਲ ਕੰਬਣ ਲੱਗ ਪਈਆਂ। ਲੰਮੀਆਂ ਗੁੱਤਾਂ, ਫਨੀਅਰ ਨਾਗ ਫਾਂਸੀਆਂ ਬਣ ਗਈਆਂ। ਢਿਲਕੀਆਂ ਮੁੱਛਾਂ ਸ਼ੇਰ ਦੀਆਂ ਮੁੱਛਾਂ ਹੋ ਗਈਆਂ। ਇਸਤਰ੍ਹਾਂ ਪ੍ਰਤੀਤ ਹੁੰਦਾ ਸੀ, ਜਿਵੇਂ ਕਵੀ ਦੀ ਅਵਾਜ਼ ਦੇ ਨਾਲ ਨਾਲ ਸਾਡੀਆਂ ਨਾੜਾਂ ਵਿਚ ਲਹੂ ਦਾ ਹੜ ਆ ਗਿਆ ਹੁੰਦਾ ਹੈ। ਇਹ ਅਕਾਲੀ ਫੂਲਾ ਸਿੰਘ ਦੀ ਵਾਰ ਸੀ ਅਤੇ ਮੈਂ ਨਿਧੜਕ ਹੋਕੇ ਕਹਿ ਸਕਦਾ ਹਾਂ ਕਿ ਇਹ ਵਾਰ ਅਜ ਤੱਕ ਪੰਜਾਬੀ ਵਿਚ ਲਿਖੀਆਂ ਗਈਆਂ ਵਾਰਾਂ ਨਾਲੋਂ ਬਹੁਤੀ ਅਪੀਲ ਵਾਲੀ ਅਤੇ ਰਸ-ਭਰਭੂਰ ਸੀ। ਇਸ ਦੀਆਂ ਅਵਾਜ਼ਾਂ ਵਿਚ ਮਾਨ ਸਰੋਵਰ ਝੀਲ ਦੀਆਂ ਪਿਘਲਨ ਵੇਲੇ ਦੀਆਂ ਅਵਾਜ਼ਾਂ ਹਨ। ਝੀਲ ਤਾਂ ਕੁਝ ਮਹੀਨਿਆਂ ਪਿਛੋਂ ਪਿਘਲ ਪੈਂਦੀ ਹੈ ਪਰ ਭਾਰਤ ਤਾਂ ਸਦੀਆਂ ਤੋਂ ਜੰਮਿਆ ਹੋਇਆ ਹੈ। ਇਹ ਕਈ ਵਾਰ ਬਰੂਦ ਵਾਂਗ ਫੱਟਿਆ ਹੈ, ਪਰ ਕਦੇ ਕਦੇ ਅਤੇ ਕਿਤੇ ਕਿਤੇ ਥੋੜਾ ਜੇਹਾ, ਸਾਰਾ ਇਕ ਦਮ ਨਹੀਂ। ਅਸੀਂ ਆਪਣੇ ਮਾਨ ਸਰੋਵਰ ਤੋਂ ਸਿਖਿਆ ਨਹੀਂ ਲੈ ਸਕਦੇ, ਇਕ ਦਮ ਸਾਰਾ ਫਟਕੇ ਪਿਘਲ ਜਾਣ ਦੀ।

ਮੇਰਾ ਨਿਸਚਾ ਹੈ ਕਿ ਮਨ-ਮਨ ਨੂੰ ਬਿਆਨਣ ਵਾਲਾ ਜਵਾਨ ਕਵੀ ਹੀ ਹੋ ਸਕਦਾ ਹੈ, ਬੁਢਾ ਨਹੀਂ। ਬੁਢਾ ਕੁਦਰਤ ਨੂੰ ਬਿਆਨ ਸਕਦਾ ਹੈ, ਮਨੁਖੀ-ਮਨ ਨੂੰ ਨਹੀਂ। ਅਣਖ ਅਤੇ ਆਜ਼ਾਦੀ ਵਾਲੀਆਂ ਕਵਿਤਾਵਾਂ ਫਰਕਦੇ ਡੌਲਿਆਂ ਵਾਲਾ ਬਿਆਨ ਕਰ ਸਕਦਾ ਹੈ। ਮਾਨ ਵਿਚ ਲੋਹੜੇ ਦੀ ਜਵਾਨੀ ਹੈ, ਉਸਦੀ ਹਰ ਉਹ ਕਵਿਤਾ,

-੯