ਪੰਨਾ:ਮਾਨ-ਸਰੋਵਰ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਖੜਕੀਂ ਜਾਵਣ ਹੋ ਹੋ ਝੱਲੀਆਂ,
ਗੂੰਜਾਂ ਵਿਚ ਹਵਾਵਾਂ ਰੱਲੀਆਂ।

ਲੋਕੋ ਅਸਾਂ ਵਜਾਏ ਸਾਰੇ,
ਨਿੱਕੇ ਨਿੱਕੇ ਕੂਚ ਨਗਾਰੇ।
ਸੁੱਤੇ ਕੰਨਾਂ ਵਿਚ ਗੁਜਾਰੇ,
ਗੀਤ ਕੂਚ ਦੇ ਨਿਆਰੇ ਨਿਆਰੇ।

ਟੁਰ ਪਿਆ ਏ ਨਿੱਕਾ ਜਿਹਾ ਪੂਰ,
ਮੰਜ਼ਲ ਸਾਡੀ ਡਾਢੀ ਦੂਰ।

ਵਾਹ ਵਾਹ ਬੁੱਢੇ ਢੱਗੇ ਵਾਹ,
ਹੰਢ ਗਿਓਂ ਪਰ ਜੱਗ ਹੰਢਾ।
ਤੂੰ ਡਿੱਠੇ ਕਈ ਡੂੰਘੇ ਰਾਹ,
ਤੂੰ ਡਿੱਠੇ ਦੁਨੀਆਂ ਦੇ ਚਾ।

ਤੂੰ ਡਿੱਠੇ ਕਈ ਗਮੀਆਂ ਹਾਸੇ,
ਤੂੰ ਡਿੱਠੇ ਕਈ ਰੰਗ ਤਮਾਸ਼ੇ।
ਤੂੰ ਡਿੱਠੇ ਕਈ ਤੋਲੇ ਮਾਸ਼ੇ,
ਤੂੰ ਡਿੱਠੇ ਲੱਖ ਰੁਅਬ ਦਿਲਾਸੇ।

ਪਰ ਨ ਬੀਤ ਗਈ ਨੂੰ ਝੂੂਰ,
ਮੰਜ਼ਲ ਸਾਡੀ ਡਾਢੀ ਦੂਰ।

ਖੜ੍ਹ ਖੜ੍ਹ ਕਰਦੇ ਫਲੜ ਟੁੱਟੇ,
ਤੂੰ ਟੁਰਿਆ ਚਲ ਵਾਟ ਨਾ ਖੁੁੱਟੇ।
ਏਹ ਟੁੱਟੇ ਹਿੰਮਤ ਤੋਂ ਰੁੱਠੇ,
ਏਹ ਰੁੱਠੇ ਦੁਨੀਆਂ ਦੇ ਸੁੱਟੇ।

-੧੨੮-