ਪੰਨਾ:ਮਾਨ-ਸਰੋਵਰ.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸ ਵਿਚ ਬੀਰ-ਰਸ ਹੈ, ਉਸਦੇ ਡੌਲਿਆਂ ਦੀਆਂ ਮਛਲੀਆਂ ਵਾਂਗ ਹੈ, ਉਸ ਦਾ ਤੋਲ ਉਸਦੀ ਮੋਢੇ ਮਾਰਦੀ ਤੋਰ ਵਾਂਗ ਹੈ, ਉਸਦੀ ਦਿਖ ਇਕ ਗਭਰੂ ਦੀ ਦਿਖ ਹੈ। ਮਾਨ ਜਿੰਨੀ ਪੰਜਾਬੀ ਦੇ ਕਿਸੇ ਕਵੀ ਵਿਚ ਪੰਜਾਬੀ-ਉਪਮਾ ਦੀ ਨਵੀਨਤਾ ਨਹੀਂ, ਉਸ ਦੀਆਂ ਉਪਮਾਵਾਂ ਇਕ ਦੱਮ ਨਵੀਆਂ ਹਨ। ਸ਼ਿੰਗਾਰ-ਰਸ ਅਤੇ ਬੀਰ-ਰਸ ਲਿਖਣ ਵੇਲੇ ਉਸਦੀ ਕਵਿਤਾ ਵਿਚ ਹੁਲਾਰਾਂ ਅਤੇ ਜ਼ੋਰ ਹੁੰਦਾ ਹੈ, ਕਈ ਵਾਰ ਉਹ ਏਨਾਂ ਦੋਵਾਂ ਨੂੰ ਮਿਲਾ ਦੇਂਦਾ ਹੈ। ਮੈਨੂੰ ਧਾਰਮਿਕ ਕਵਿਤਾਵਾਂ ਏਨਾਂ ਦੇ ਟਾਕਰੇ ਹਲਕੀਆਂ ਲਗੀਆਂ ਹਨ। ਕੇਵਲ ਕਿਤੇ ਕਿਤੇ ਮੀਟਰ ਦੀ ਤਕੜੀ ਦੀ ਬੋਦੀ ਇਕ ਪਾਈ ਹੈ, ਛਾਬਿਆਂ ਵਿਚ ਕਾਣੋ ਭੀ ਹੈ, ਜਿਸ ਨਾਲ ਉਹ ਆਪ ਭਾਵੇਂ ਪੁਰਾ ਤੋਲ ਜਾਂਦਾ ਹੈ, ਪਰ ਪਾਠਕ ਪੜ੍ਹਦਿਆਂ ਬੜਾ ਔਖਾ ਹੁੰਦਾ ਹੈ।

ਤੋਲ-ਧਾਰਨਾ

'ਮਹੀਆਂ ਦੇ ਛੇੜੂੂ' ਦੇ ਰੂਪ ਵਿਚ ਪਹਿਲੀ ਵਾਰੀ ਬਾਬੇ ਨੂੰ 'ਮਾਨ' ਨੇ ਬਿਆਨ ਕੀਤਾ ਹੈ, ਮਝੀਆਂ ਬੱਚੀਆਂ ਬਣਕੇ ਬਾਬੇ ਨਾਲ ਖੇਡਦੀਆਂ ਹਨ। ਅਹਿਮਦ ਯਰ ਦੇ ਪਿਛੋਂ ਮਾਨ ਨੇ ਤਿੱਤਰਾਂ ਨੂੰ ਪਿਆਰਿਆ ਹੈ, ਇਹ ਜਾਨਵਰ ਸਾਡਾ ਮਜ਼ਹਬੀ ਜੇਹਾ ਜਾਨਵਰ ਹੈ, ਕੁਦਰਤ ਦੇ ਗੀਤ ਗਾਉਣ ਵਾਲਾ ਹੈ, ਕਿਸੇ ਨੂੰ ਸੁਬਹਾਨ ਤੇਰੀ ਕੁਦਰਤ ਕਿਸੇ ਨੂੰ "ਖਾਹ ਘਿਉ ਤੇ ਕਰ ਕਸਰਤ ਅਤੇ ਕਿਸੇ ਨੂੰ ਸਿਰੀ ਖਰਾਉੜੇ ਕੱਟ ਰੱਖ ਕਹਿੰਦਾ ਹੈ, ਇਸ ਜਾਨਵਰ ਦੇ ਸ਼ਬਦ ਬਹੁ-ਅਰਥਕ ਹਨ। ਅਣਖੀ ਪ੍ਰਤਾਪ' ਅਤੇ ਬੀਰਤਾ, ਲਹੂ ਗਰਮ ਕਰ ਦੇਣ ਵਾਲੀਆਂ ਕਵਿਤਾਵਾਂ ਹਨ।

'ਆ ਰਿਹਾ ਹੈ ਇਕ ਤੂਫਾਨ' ਉਹ ਕਵਿਤਾ ਹੈ, ਜੇਹੋ ਜੇਹੀ

-੧o-