ਪੰਨਾ:ਮਾਨ-ਸਰੋਵਰ.pdf/140

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਹੌਲੀ ਹੌਲੀ ਗਾਈ ਜਾ,
ਮੇਰੇ ਦਰਦ ਵੰਡਾਈਂ ਜਾ।

ਖੰਭਾਂ ਵਾਲੇ ਹੇ ਮਹੀਂਵਾਲ,
ਮੈਨੂੰ ਲੈ ਜਾ ਆਪਣੇ ਨਾਲ।

ਬਹਿ ਬਹਿ ਜਿਥੇ ਹੱਸਦਾ ਏਂ ਤੂੰ,
ਕਈ ਡੁੁੱਬੇ ਦਿਲ ਖੱਸਦਾ ਏਂ ਤੂੰ।

ਤੂੰ, ਤਿੱਤਰੀ, ਤੇ 'ਮਾਨ' ਜਵਾਨੀ,
ਵਾਹਣਾਂ ਵਿਚ ਉਛਲੇ ਜ਼ਿੰਦਗਾਨੀ।

-੧੩੬-