ਪੰਨਾ:ਮਾਨ-ਸਰੋਵਰ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਵਿਤਾ ਬਹੁਤੀ ਅਸਰ ਪਾਊ ਹੈ, ਕਈ ਵਾਰ ਆਦਮੀ ਨਾਲੋਂ ਉਸਦੀ ਤਸਵੀਰ ਚੰਗੀ ਲੱਥ ਜਾਂਦੀ ਹੈ। ਨਾਲੇ ਕਵੀ ਤੇ ਖਿਆਲਾਂ ਦੇ ਰਾਗਾਂ ਨੂੰ ਸ਼ਬਦਾਂ ਦੇ ਸਾਜ਼ਾਂ ਨਾਲ ਗਾ ਜਾਇਆ ਕਰਦਾ ਹੈ ਅਤੇ ਨਿਰੇ ਪ੍ਰਛਾਵਿਆਂ ਨੂੰ ਜੀਵਨ ਦੇ ਕੇ ਅਣਹੋਂਦ ਨੂੰ ਅਮਰ ਹੋਂਦ ਬਣਾ ਦੇਣਾ ਉਸਦੀ ਕਰਾਮਾਤ ਹੁੰਦੀ ਹੈ।

ਬਚਪਨ ਦੀਆਂ ਖੇਡਾਂ ਵਿਚ ਮਨੋ ਵਿਗਿਆਨਕ ਜੀਵਨ ਦਿਤਾ ਗਿਆ ਹੈ। ਅਸੀਂ ਆਉਣ ਵਾਲੇ ਜੀਵਨ ਨੂੰ ਪਹਿਲਾਂ ਖੇਡਾਂ ਵਿਚ ਹੀ ਖੇਡਦੇ ਹਾਂ।

ਇਹ ਮਾਨ ਸਰੋਵਰ ਹੈ, ਏਥੇ ਕਵਿਤਾ ਦੇ ਮੋਤੀ ਹਨ, ਪਰ ਉਨ੍ਹਾਂ ਨੂੰ ਬਹੁਤੇ ਲਭਦੇ ਹਨ, ਜਿਨ੍ਹਾਂ ਦੇ ਅਪਣੇ ਅੰਦਰ ਕਵਿਤਾ ਹੁੰਦੀ ਹੈ। ਜ਼ਿੰਦਗੀ ਵਿਚ ਕਵਿਤਾਵਾਂ ਦੀਆਂ ਘੜੀਆਂ ਭੀ ਅਮਰ ਹੁੰਦੀਆਂ ਹਨ।

ਮੈਂ ਇਸ ਅਨੇਕਾਂ ਦ੍ਰਿਸ਼ਟੀ-ਕੋਣਾਂ ਤੋਂ ਬਿਆਨੀ ਗਈ ਸਫਲ ਪੁਸਤਕ ਦੇ ਕਰਤੇ 'ਮਾਨ' ਨੂੰ ਵਧਾਈ ਦੇਂਦਾ ਹਾਂ ਅਤੇ ਨਾਲ ਹੀ 'ਤੀਰ' ਸਾਹਿਬ ਨੂੰ ਜਿਨ੍ਹਾਂ ਦੇ ਸਕੂਲ ਵਿਚ ਏਡੇ ਏਡੇ ਕਵੀ ਹਨ।

ਸਵੇਰੇ ਤਿੰਨ ਵਜੇ

ਨਰਿੰਦਰ ਸਿੰਘ 'ਸੋਚ'

ਜੀਵਨ ਮੰਦਰ, ਅਮ੍ਰਿਤਸਰ

੫ ੮. ੪੬

-੧੨-