ਪੰਨਾ:ਮਾਨ-ਸਰੋਵਰ.pdf/160

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਮਾਰੀ ਲੱਤ ਜਿਸ ਸਿਪਾਹ-ਸਾਲਾਰੀਆਂ ਨੂੰ,
ਅਪਣੀ ਆਨ ਨਾ ਦਿਲੋਂ ਭੁਲਾਈ ਜਿਸਨੇ ।
ਅੱਕਬਰ ਆਜ਼ਮ ਜਿਹੇ ਸੂਰਮੇ ਸ਼ਾਹ ਅੱਗੇ,
ਉੱਚੀ ਧੌਣ ਨ ਕਦੀ ਝੁਕਾਈ ਜਿਸਨੇ ।
ਹੋਈਆਂ ਮੁਛਾਂ ਵੀ ਜੀਹਦੀਆਂ ਸਿਧੀਆਂ ਨ,
ਲਾਲੀ ਅੱਖ ਦੀ ਨਹੀਂ ਗਵਾਈ ਜਿਸਨੇ ।
ਏਹ ਉਹ ਮਰਦ ਏ ਦੇਵਤਾ ਬੀਰਤਾ ਦਾ,
ਜੰਗ ਡਾਢਿਆਂ ਨਾਲ ਮਚਾਈ ਜਿਸਨੇ ।

ਜੀਹਦਾ ਕਿਸੇ ਨੇ ਵਾਲ ਨ ਜ਼ੇਰ ਕੀਤਾ,
ਜੀਹਦੀ ਆਨ ਨੂੰ ਕੋਈ ਨ ਖੋਹ ਸਕਿਆ ।
ਲਾ ਲਾ ਜ਼ੋਰ ਤੇ ਪਬਾਂ ਦੇ ਭਾਰ ਹੋਕੇ,
ਜੀਹਦੇ ਤਾਜ ਨੂੰ ਅਕਬਰ ਨ ਛੋਹ ਸਕਿਆ ।

ਅੱਜ ਛੱਡ ਕੇ ਸ਼ਾਹੀ ਸੰਘਾਸਣਾਂ ਨੂੰ,
ਸੇਜ ਪੱਥਰਾਂ ਦੀ ਵੇਖੇ ਮੱਲਦਾ ਏ ।
ਕਿਵੇਂ ਖੰਘਰਾਂ ਕੰਕਰਾਂ ਕੰਡਿਆਂ ਤੇ,
ਪਿਆ ਸੋਹਲ ਪੈਰੀਂ ਨੰਗਾ ਚੱਲਦਾ ਏ ।
ਜ੍ਹੀਦੇ ਬੂਹੇ ਤੋਂ ਭੁਖੇ ਵੀ ਰੱਜਦੇ ਸੀ,
ਅੱਜ ਉਹ ਫ਼ਾਕਿਆਂ ਤੇ ਫ਼ਾਕੇ ਝੱਲਦਾ ਏ ।
ਐਪਰ ਓਸਦਾ ਅਣਖ ਦੇ ਥੜੇ ਉਤੋਂ,
ਜ਼ਰਾ ਪੈਰ ਪਿਛਾਂਹ ਨ ਹੱਲਦਾ ਏ ।

ਇਕੋ ਓਸਦੀ ਲਾਡਲੀ ਪੁਤਰੀ ਜੋ,
ਰਹੀ ਫੁਲਾਂ ਦੇ ਝੂਲਣੇਂ ਝੂਲਦੀ ਏ ।

-੧੫੭-