ਪੰਨਾ:ਮਾਨ-ਸਰੋਵਰ.pdf/169

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਆਵਣ ਵਾਲੀ ਜਵਾਨੀ ਦੇ ਲਈ,
ਨਾਟਕ ਆਸਾਂ ਭਰਿਆ।
ਭੋਲੇ ਭਾ ਜੀਵਨ ਰਿਸ਼ਤੇ ਲਈ,
ਜੋ ਵਾਦਾ ਹੋਏ ਕਰਿਆ।

ਐਪਰ'ਮਾਨ’ਉਹ ਬਚਪਨ ਸੋਹਣੀ,
ਮੁੜ ਨ ਫੇਰੇ ਪਾਂਦੀ।
ਸ਼ੀਸ਼ੇ ਦੇ ਵਿਚ ਪਰੀ ਵਿਖਾ ਕੇ,
ਜਗ ਦਾ ਜੀ ਤਰਸਾਂਦੀ।

-੧੬੬-