ਪੰਨਾ:ਮਾਨ-ਸਰੋਵਰ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੀਂਦਾਂ ਮੇਰੀਆਂ ਕਿਧਰ ਗਈਆਂ?
ਘਰ ਦੇ ਢੂੰਡਣ ਸੇਜਾਂ ਥੱਲੇ।
ਏਹਨਾਂ ਨੂੰ ਸਮਝਾਵੇ ਕਿਹੜਾ,
ਨੀਂਦਾਂ, ਜਾਗਾਂ ਤੇਰੇ ਪੱਲੇ।


ਜੇ ਚਾਹੁਨੈ ਤਾਂ ਗਾ ਗਾ ਸੋਹਲੇ,
ਸੂਲਾਂ ਉਤੇ ਘੂਕ ਸੁਵਾ ਦੇ।
ਜੇ ਚਾਹੁਨੈ ਤਾਂ ਛੋਹ ਲਗਾ ਕੇ,
ਸੁੱਤੇ ਫੁੱਲਾਂ ਵਾਂਗ ਜਗਾ ਦੇ।


ਤੇਰੇ ਦਰ ਦਿਆਂ ਦੁਖਾਂ ਅੰਦਰ,
ਦਿੱਸਣ ਸੁੱਖ ਛੁਪਾਏ ਹੋਏ।
ਤੇਰੀਆਂ ਝਿੜਕਾਂ ਝੰਬਾਂ ਅੰਦਰ,
ਨਗ਼ਮੇ ਨੈਣ ਲੁਕਾਏ ਹੋਏ।

-੨੦-