ਪੰਨਾ:ਮਾਨ-ਸਰੋਵਰ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਮਝੀਆਂ ਦਾ ਛੇੜੂ ਨਾਨਕ




ਬੂਹੇ ਵੜਦਿਆਂ ਕਾਲੂ ਨੇ ਵਾਜ ਦਿੱਤੀ,
ਕਿਧਰ ਗਿਆ ਏਂ ਨਾਨਕਾ! ਬੋਲ ਬੀਬਾ!
ਮਝੀਂ ਰਿੰਗਦੀਆਂ ਬੱਧੀਆਂ ਕਿੱਲਿਆਂ ਤੇ,
ਗਲੋਂ ਪਏ ਜ਼ੰਜੀਰਾਂ ਨੂੰ ਖੋਲ੍ਹ ਬੀਬਾ!


ਚੜ੍ਹਿਆ ਦਿਨ ਗੋਡੇ ਗੋਡੇ ਚਾਤਰਾਂ ਲਈ,
ਚਾਹੀਏ ਐਡ ਕੁਵੇਲੜਾ ਹੋਵਣਾ ਕੀ?
ਜਿਨਾਂ ਛੇੜੂਆਂ ਅਜੇ ਨ ਵੱਗ ਛੇੜੇ,
ਸ਼ਾਮੀ ਉਨਾਂ ਨੇ ਆਣਕੇ ਚੋਵਣਾ ਕੀ?


ਖੂੰਡੀ ਚੁਕ ਅਨੋਖੜਾ ਚਾਕ ਟੁਰਿਆ,
ਏਦਾਂ ਆਖ ਕੇ ਫੇਰ ਮੁਸਕਾਣ ਲੱਗਾ।
ਏਡਾ ਲੇੜ੍ਹ ਕੇ ਆਵਸਨ 'ਡੋਕਲਾਂ' ਵੀ,
ਘੜਿਆਂ ਵਿਚ ਨਹੀਂ ਦੁੱਧ ਸਮਾਣ ਲੱਗਾ।

- ੨੧ -