ਪੰਨਾ:ਮਾਨ-ਸਰੋਵਰ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਹੀਂ ਖੁਲ੍ਹਦਿਆਂ ਚਾਕ ਦੇ ਹੱਥ ਚੱਟਣ,
ਬਿਨਾ ਸੰਗਲੋਂ ਬੱਧੀਆਂ ਪਿਆਰ ਦੀਆਂ।
ਕਦੇ ਨੱਸਦੀਆਂ ਕੁਦਦੀਆਂ ਦੂਰ ਜਾਵਣ,
ਫੇਰ ਮੁੜਦੀਆਂ ਚਾਘੀਆਂ ਮਾਰ ਦੀਆਂ।


ਜਿਹੜੀ ਗਲੀ ਚੋਂ ਲੰਘਦਾ ਮਹੀਂ ਲੈਕੇ,
ਆਵਣ ਨੱਸਦੀਆਂ ਰੁਕਦੀਆਂ ਨੱਢੀਆਂ ਨਾ।
ਚੜ੍ਹੇ ਚਾ ਨਾ ਕਿਸੇ ਤੋਂ ਜਾਣ ਠੱਲ੍ਹੇ,
ਠੱਲਾਂ ਕਿਸੇ ਦਰੀਆਵਾਂ ਨੂੰ ਬੱਧੀਆਂ ਨਾ।


ਚੰਨ ਚਮਕਦਾ ਵੇਖ ਕੇ ਚੌਧਵੀਂ ਦਾ,
ਚੜ੍ਹਦੀ ਲਹਿਰ ਨਾ ਰੁਕੇ ਸਮੁੰਦਰਾਂ ਦੀ।
ਕੱਖਾਂ ਵਿਚ ਨਾ ਕਦੇ ਵੀ ਜਾਏ ਦੱਬੀ,
ਸੁਲਗੀ ਅੱਗ ਇਸ਼ਕੀਲੀਆਂ ਖੁੰਦਰਾਂ ਦੀ।


'ਕੁਦਰਤ ਹੀਰ ਨੇ ਫਟਿਐ' ਕਹਿਣ ਕੁੜੀਆਂ
ਬਿਨਾ ਤਲਬ ਤਨਖਾਹ ਦੇ ਚਾਕ ਕੀਤਾ।
ਚਾਕ ਮਹੀਂ ਦਾ ਦਿਲਾਂ ਦਾ ਚਾਕ ਹੋਇਆ,
ਸਾਰੇ ਜੱਗ ਦਾ ਸੂ ਸੀਨਾ ਚਾਕ ਕੀਤਾ।


ਫਿਰੇ ਲਟਕਦਾ ਇਸ਼ਕ ਦਾ ਨਸ਼ਾ ਪੀ ਕੇ,
ਨਿੱਕਾ ਜਿਹਾ ਮਸੂਮ ਨਸ਼ੱਈ ਜੇ ਨੀ ।
ਧੂਹੇ ਕਾਲਜੇ ਏਸ ਨੇ ਰੁੱਗ ਭਰਕੇ,
ਜਿੰਦ ਮੁੁੱਠੀਆਂ ਵਿਚ ਰਹਿ ਗਈ ਜੇ ਨੀ ।

ਅੱਗੇ ਅੱਗੇ ਅਨੋਖੜਾ ਚਾਕ ਟੁਰਦਾ,
ਸਾਰਾਂ ਕਿਸੇ ਨੂੰ ਮੂਲ ਨ ਔਂਦੀਆਂ ਨੇ,

- ੨੨ -