ਪੰਨਾ:ਮਾਨ-ਸਰੋਵਰ.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਘੜੀ ਦੁਖਾਂ ਦੀ ਤੋੜਨ ਆਈ,
ਵਿਛੜਿਆਂ ਨੂੰ ਜੋੜਨ ਆਈ ।
ਮੋਹਢੀਂ ਰੱਖ ਸਤਾਰਾਂ ਤਾਂਈਂ,
ਲੱਗੀਆਂ ਕਿਰਨਾਂ ਤਾਰਾਂ ਤਾਂਈਂ ।

ਨਿਮ੍ਹੇ ਸੁਰਾਂ 'ਚ ਛੇੜ ਰਹੀ ਏਂ,
ਮੀਟੇ ਨੈਣ ਉਘੇੜ ਰਹੀ ਏਂ ।
ਪਰ ਸ਼ਾਇਰ ਦਾ ਨਾਜ਼ਕ ਦਿਲ ਨੀ,
ਲਾ ਲਾ ਕੇ ਤੂੰ ਆਪਣਾ ਟਿਲ ਨੀ ।

ਅਰਸ਼ਾਂ ਉਤੇ ਚਾੜ੍ਹ ਰਹੀ ਏਂ,
ਦੁਨੀਆਂ ਨਾਲੋਂ ਪਾੜ ਰਹੀ ਏਂ ।
ਪੰਦਰਾਂ-ਵਰ੍ਹੀ ਜਵਾਨ ਕੁੜੀ ਏਂ,
ਕਿਧਰ ਕੱਲੀ ਰਾਤ ਟੁਰੀ ਏਂ ?

ਸੰਗਦੀ ਅੱਖ ਅੰਞਾਣੀ ਤੇਰੀ,
ਅੱਲ੍ਹੜ ਨਜ਼ਰ ਨਿਮਾਣੀ ਤੇਰੀ ।
ਪਈ ਨਿਸ਼ੰਗਾਂ ਵਾਂਗੂੰ ਝਾਕੇ,
ਪਲਕੋਂ ਪਲਕਾਂ ਦੂਰ ਹਟਾ ਕੇ ।

ਕਿਓਂ ਬਣ ਗਈ ਏਂ ਐਡ ਦੀਵਾਨੀ ?
ਮੋਈਏ ਨੀ ਐਡੀ ਮਸਤਾਨੀ ।
ਦਸ ਤੇਰੇ ਨੈਣ ਰਸੀਲੇ,
ਪੀ ਬੈਠੀਂ ਏਂ ਜਾਮ ਰੰਗੀਲੇ ।

- ੨੯ –