ਪੰਨਾ:ਮਾਨ-ਸਰੋਵਰ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇਦਾਵਾ

ਸਾਥੋਂ ਦਾਤਿਆ ਭੁੱਖ ਨਹੀਂ ਜਰੀ ਜਾਂਦੀ,
ਅਸੀਂ ਰੱਜ ਗਏ ਹਾਂ ਭੁੱਖੇ ਰਹਿ ਰਹਿ ਕੇ
ਸਾਨੂੰ ਚੁੱਪ ਚੁੱਪੀਤਿਆਂ ਜਾਣ ਦੇ ਤੂੰ,
ਅਸੀਂ ਥੱਕ ਗਏ ਹਾਂ ਤੈਨੂੰ ਕਹਿ ਕਹਿ ਕੇ ।

ਰੂਹ ਵੱਢਿਆ ਵੀ ਤੇਗ਼ ਚੁਕਦਾ ਨਹੀਂ,
ਢਾਲਾਂ ਹੱਥਾਂ ਚੋਂ ਅੱਜ ਤੇ ਢ੍ਹੈਂਦੀਆਂ ਨੇ ।
ਹੁਣ ਤੇ ਦਾਤਿਆ ਜੰਗ ਦੀ ਯਾਦ ਤੋਂ ਹੀ,
ਚੀਸਾਂ ਕਾਲਜੇ ਸਾਡੇ ਨੂੰ ਪੈਂਦੀਆਂ ਨੇ ।

ਕਲਗੀ ਵਾਲੇ ਨੇ ਆਖਿਆ “ਜਾਓ ਬੇਸ਼ਕ,
ਮੇਰੇ ਨਾਲ ਹਿਸਾਬ ਮੁਕਾ ਜਾਓ।
ਸਾਡੀ ਸਾਂਝ ਬਸ ਸਦਾ ਲਈ ਮੁਕ ਗਈ ਏ,
ਕਾਗਤ ਲਿਖ ਕੇ ਏਨਾ ਫੜਾ ਜਾਓ |

- ੪੬ -