ਸਮੱਗਰੀ 'ਤੇ ਜਾਓ

ਪੰਨਾ:ਮਾਨ-ਸਰੋਵਰ.pdf/63

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਅਜੀਤ ਦੀ ਲੋਥ

ਕਾਲੀ ਬੋਲੀ ਰਾਤੋਂ ਡਰਕੇ,
ਚੰਨ ਨੇ ਅਪਣਾ ਮੂੰਹ ਲੁਕਾਇਆ ।
ਰੁਖ ਤੇ ਪ੍ਰਬਤ ਸਹਿਮੇ ਜਾਪਣ,
ਅੰਬਰ ਬਿਜਲੀ ਕੜਕ ਡਰਾਇਆ ।

ਥਾਂ ਥਾਂ ਉੱਤੇ ਖੜੇ ਸੰਤਰੀ,
ਮੋਢਿਆਂ ਉੱਤੇ ਚੁੱਕ ਬੰਦੂਕਾਂ ।
ਇਕ ਦੂਜੇ ਨੂੰ ਚੁਸਤ ਕਰਨ ਲਈ,
ਉੱਚੀ ਉੱਚੀ ਮਾਰਨ ਕੂਕਾਂ ।

ਇਸ ਵੇਲੇ ਬੇਖੌਫ਼ ਜਿਹਾ ਕੋਈ,
ਟੁਰਿਆ ਜਾਵੇ ਨਵਾਂ ਵਿਪਾਰੀ
ਇਸ ਖ਼ੂਨੀ ਮੰਡੀ ਨੂੰ ਦਿਤੀ,
ਆਪਣੀ ਪੂੰਜੀ ਓਸ ਉਧਾਰੀ ।

-੫੯-