ਪੰਨਾ:ਮਾਨ-ਸਰੋਵਰ.pdf/93

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਿੱਖ ਨੂੰ

ਦਸਮੇਸ਼ ਦੇ ਦੂਲਿਆ ਸੂਰਬੀਰਾ !
ਓ ਦੁਖੀਆਂ ਲਈ ਚੱਲਦੇ ਤੇਜ਼ ਤੀਰਾ !
ਪੁਜਾਰੀ ਭਗੌਤੀ ਦੇ ਸੱਚੇ ਫ਼ਕੀਰਾ !
ਓ ਸ਼ੇਰਾਂ ਦੇ ਸ਼ੇਰਾ ! ਓ ਅਣਖੀਲੇ ਬੀਰਾ !

ਤੂੰ ਕੋਹ-ਨੂਰ ਹੀਰੇ ਗਵਾਏ ਨੇ ਕਿਥੇ ?
ਕੜੇ, ਕੰਠੇ ਦਸ ਤੂੰ ਵੰਜਾਏ ਨੇ ਕਿੱਥੇ ?
ਤੂੰ ਲਾਲਾਂ ਦੇ ਸੇਹਰੇ ਲੁਟਾਏ ਨੇ ਕਿੱਥੇ ?
ਤੂੰ ਅਣਮੁੱਕ ਖ਼ਜ਼ਾਨੇ ਮੁਕਾਏ ਨੇ ਕਿੱਥੇ ?

ਮੈਂ ਜਾਣਾ ਤੂੰ ਕੀਕਣ ਮਿਟਾਇਆ ਗਿਆ ਏਂ ?
ਤੇ ਮਿਟੀ ’ਚ ਕੀਕਣ ਮਿਲਾਇਆ ਗਿਆ ਏਂ ?
ਤੂੰ ਇੱਕ ਫੁੱਟ ਹੱਥੋਂ ਰੁਲਾਇਆ ਗਿਆ ਏਂ ।
ਸ਼ਹਿਨਸ਼ਾਹ ਤੋਂ ਕੰਗਲਾ ਬਣਾਇਆ ਗਿਆ ਏਂ ।

- ੮੯ -