ਪੰਨਾ:ਮਾਨ-ਸਰੋਵਰ.pdf/97

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਜੇ ਸੀਖਾਂ ਟੁੱਟ ਨ ਸੱਕੀਆਂ, ਉਨਾਂ ਖੰਭ ਤਰੋੜੇ ।
ਹੋ ਜਾਣ ਗ਼ੁਲਾਮ ਜੇ ਸੂਰਮੇਂ, ਦਿਨ ਰਹਿੰਦੇ ਥੋੜੇ ।
ਤਿਵੇਂ ਅੱਜ ਪਠਾਣੀ ਕੌਮ ਦੇ, ਗਏ ਸੀਨੇ ਪੋੜੇ ।
ਜਦੋਂ ਸਿੰਘਾਂ ਕਾਬੂ ਕਰ ਲਏ, ਕਾਬਲ ਦੇ ਘੋੜੇ ।
ਜਿਨ੍ਹਾਂ ਖਾਧਾ ਤੇਗੀਂ ਲੁੱਟ ਕੇ, ਫੜ ਮੁਲਕ ਝੰਜੋੜੇ ।
ਕਿਵੇਂ ਬਹਿ ਬਹਿ ਖਾਣ ਉਹ ਲੰਗਰੀਂ, ਬਣ ਬਣ ਕੇ ਕੋਹੜੇ ।
ਬਹਿ ‘ਦੋਸਤ ਮੁਹੰਮਦ’ ਝੂਰਦਾ, ਫੜ ਹੱਥ ਮਰੋੜੇ ।
ਉਨੂੰ ਗ਼ੈਰਤ ਪਾ ਪਾ ਲਾਨਤਾ, ਨਿੜ ਦੇਂਦੀ ਤੋੜੇ ।
ਹੁਣ ਕਿਲ੍ਹੇ ਸਿੰਘਾਂ ਦੇ ਜਾਪਦੇ, ਉਨੂੰ ਹਿੱਕ ਦੇ ਫੋੜੇ ।
ਉਹ ਗ਼ਲਬਾ ਸਿੰਘਾਂ ਸੂਰਿਆਂ ਦਾ ਲਾਹੁਣਾ ਲੋੜੇ ।

ਇਕ ਦਿਨ ਕੁਝ ਖ਼ਾਨ ਬੁਲਾ ਕੇ, ਉਸ ਜਾਚੇ ਤੱਕੇ ।
ਉਸ ਜੋਹ ਜੋਹ ਕੇ ਅੱਡ ਕਰ ਲਏ, ਜੋ ਜਾਪੇ ਪੱਕੇ।
ਉਸ ਦਿਲ ਦੀਆਂ ਖੁਲ੍ਹ ਕੇ ਆਖੀਆਂ, ਕੁਲ ਪਰਦੇ ਚੱਕੇ ।
ਅਸੀਂ ਉਮਤ ਇਕੇ ਨਬੀ ਦੀ, ਤੇ ਭਾਈ ਸੱਕੇ ।
ਪਰ ਕਲ੍ਹ ਜਿਹੜੀ ਪੰਜਾਬ ਨੂੰ, ਅਸੀਂ ਲੁੱਟ ਨ ਥੱਕੇ ।
ਜਿਦ੍ਹੇ ਵੀਹ ਵੀਹ ਮੰਦਰ ਢਹ ਗਏ, ਵਿਚ ਅੱਖ ਝਮੱਕੇ ।
(ਓਥੋਂ) ਆਕੇ ਢਾਈ ਟੋਟਰੂ, ਸਾਨੂੰ ਮਾਰਨ ਧੱਕੇ ।
ਅੱਜ ਤੀਕ ਹਕੁਮਤ ਕਿਸੇ ਦੀ, ਅਸੀਂ ਸਹਿ ਨ ਸੱਕੇ ।
(ਪਰ) ਇਨ੍ਹਾਂ ਨੇਜ਼ੀਂ ਵਿੰਨ੍ਹ ਵਿੰਨ੍ਹ ਪਾ ਲਈਆਂ, ਨੱਥਾਂ ਵਿਚ ਨੱਕੇ ।
ਅੱਗ ਵਾਂਗੂੰ ਖ਼ਬਰਾਂ ਖਿਲਰੀਆਂ, ਜਾ ਪਹੁੰਚੀਆ ਮੱਕੇ ।
ਸਾਨੂੰ ਮਿਹਣੇ ਦੇਣ ਤੀ੍ਮਤਾਂ, ਅਸੀਂ ਸੁਣ ਸੁਣ ਅੱਕੇ ।
ਕੋਈ ਛੇਤੀ ਕਰ ਲਓ ਫੈਸਲਾ, ਪਾ ਛੱਡੋ ਡੱਕੇ ।
ਨਹੀਂ ਵੇਲਾ ਵਕਤ ਗਵੌਣ ਦਾ, ਵਿਚ ਜੱਕੋ ਤੱਕੇ ।
ਤੁਸੀਂ ਫੜ ਕੇ ਝੰਡਾ ਹੈਦਰੀ, ਲਓ ਢੋਲ ਢਮੱਕੇ ।

- ੯੩ -