ਪੰਨਾ:ਮਾਨ-ਸਰੋਵਰ.pdf/99

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਉਨ੍ਹਾਂ ਨੇਜ਼ੇ ਪਕੜ ਉਠਾ ਲਏ, ਗਜ਼ ਢਾਈ ਢਾਈ ।
ਉਹ ਅੰਦਰੋਂ ਲੈ ਕੇ ਨਿਕਲੇ, ਹੱਥ ਜੋ ਸ਼ੈ ਆਈ ।
ਉਨ੍ਹਾਂ ਚੁਲਿਓਂ ਤਵੇ ਉਤਾਰ ਕੇ, ਝਟ ਢਾਲ ਬਣਾਈ ।
(ਪਰ) ਨ ਕੀਤੇ ਗਿਲੇ ਪਠਾਣੀਆਂ, ਨ ਗੁਲੀ ਲ੍ਹਾਈ ।
ਜਾਂ ਘੋੜੇ ਰਹੇ ਨ ਚੜ੍ਹਨ ਨੂੰ, ਏਹ ਝੂਠ ਨ ਕਾਈ ।
ਉਹਨਾਂ ਲੰਙੀਂ ਲੁੰਞੀਂ ਟੈਰ ਤੇ, ਚੁੱਕ ਜੁੱਲੀ ਪਾਈ ।
ਮੁੜ ਜਾਂ ਲੁੰਡੇ ਦਰਿਆ ਨੂੰ, ਉਨ੍ਹਾਂ ਕੂਚ ਬੁਲਾਈ ।
ਰਲੇ ਕਾਮੇ ਫੜ ਫੜ ਬੇਲਚੇ, ਵਿਚ ਧਸੋ ਧਸਾਈ ।
ਕਈ ਗੰਢਾਂ ਸੁੱਟ ਕੇ ਰਲ ਗਏ, ਰਾਹ ਜਾਂਦੇ ਰਾਹੀ ।
ਛੱਡ ਭੇਡਾਂ ਰਲ ਗਏ ਆਜੜੀ, 'ਛੜ' ਮੋਢੇ ਚਾਈ ।
ਉਨ੍ਹਾਂ ਮਾਰੇ ਨਾਅਰੇ ਅਲੀ ਦੇ, ਕੁਲ੍ਹ ਹਵਾ ਕੰਬਾਈ ।
ਜਿਹੜੀ ਰਹਿਣੀ ਯਾਦ ਜਹਾਨ ਨੂੰ, ਅੱਜ ਛਿੜੂ ਲੜਾਈ ।
ਹਨ ਸਿੰਘ ਵੀ ਦਾਣੇ ਲੋਹੇ ਦੇ, ਕੋਈ ਨਹੀਂ ਮਠਿਆਈ ।

ਇਹ ਸਭ ਕੁਝ ਸੂਹੀਏ ਵੇਖਿਆ, ਛਹਿ ਧੀਰੇ ਧੀਰੇ ।
ਉਸ ਆਖਿਆ ਫੂਲਾ ਸਿੰਘ ਨੂੰ, ਸੁਣ ਗੁਣ ਗਹੀਰੇ ।
ਆ ਗਏ ਪਠਾਣ ਨੇ ਕਾਬਲੋਂ, ਕਰ ਪੰਧ ਲਮੀਰੇ ।
ਉਨ੍ਹਾਂ ਝਾਗੀਆਂ ਰਾਤਾਂ ਕਾਲੀਆਂ, ਆਇ ਲੰਘ ਜ਼ਖ਼ੀਰੇ ।
ਉਨ੍ਹਾਂ ਹੇਠਾਂ ਘੋੜੇ ਕਾਬਲੀ, ਜਿਨ੍ਹਾਂ ਪਰਬਤ ਚੀਰੇ ।
ਉਨ੍ਹਾਂ ਸਾਫ਼ ਕਨੌਤੀਆਂ ਪੈਰ ਚੁਸ਼ਤ, ਨਾ ਮੂਲ ਮਠੀਰੇ।
ਲਏ ਇਕੇ ਸਾਹ ਪੜਾ ਕੱਢ, ਉਨ੍ਹਾਂ ਤ੍ਹੀਰੇ ਤ੍ਹੀਰੇ।
ਉਨ੍ਹਾਂ ਨ੍ਹਾਤਿਆਂ ਸਦੀਆਂ ਲੰਘੀਆਂ, ਗਏ ਦੰਦ ਕਰੀੜੇ ।
ਉਨ੍ਹਾਂ ਦੁੰਬੇ ਭੁੰਨੇ ਭਾਂਬੜੀਂ, ਕੁਝ ਕੱਚ ਕਚੀੜੇ ।
ਉਨ੍ਹਾਂ ਮਾਸ ਗੁਲੱਚੀਂ ਖਾ ਲਿਏ, ਨਹੀਂ ਛੁਰੀਏ ਚੀਰੇ ।
ਉਨ੍ਹਾਂ ਛੇ ਛੇ ਖਾ ਢਿੱਡ ਭਰ ਲਏ, ਵਾਂਗਰ ਢਮਕੀਰੇ ।

- ੯੫ -