ਨੀ ਨਹੀਂਓ ਪਿਕਚਰ ਦੇਖਣ ਜਾਣਾ।
ਕੁਰਸੀ ਬੈਠਿਆ ਸੌਹਰਿਆ, ਜੀ ਮੈਂ ਅਜ ਪਿਕਚਰ ਦੇਖਣ ਜਾਣਾ।
ਆਪਣੇ ਜੇਠ ਕੋਲੋ ਪੁੱਛ, ਖੇਤ ਜਾਂਦੇ ਕੋਲੋ ਪੁੱਛ।
ਨੀ ਨਹੀਂਓ ਪਿਕਚਰ ਦੇਖਣ ਜਾਣਾ।
ਖੇਤ ਜਾਂਦਿਆ ਜੇਠਾ, ਜੀ ਮੈਂ ਅਜ ਪਿਕਚਰ ਦੇਖਣ ਜਾਣਾ।
ਆਪਣੇ ਮਾਹੀਏ ਕੋਲੋ ਪੁੱਛ, ਦਫਤਰ ਜਾਂਦੇ ਕੋਲੋ ਪੁੱਛ।
ਨੀ ਨਹੀਂਓ ਪਿਕਚਰ ਦੇਖਣ ਜਾਣਾ।
ਦਫਤਰ ਜਾਂਦਿਆ ਮਾਹੀਆ, ਜੀ ਮੈਂ ਅਜ ਪਿਕਚਰ ਦੇਖਣ ਜਾਣਾ।
ਗੁੱਤ ਪੱਟ ਦਿਊਗਾ ਘਰੋਂ ਕੱਢ ਦਿਊਗਾ, ਨੀ ਨਹੀਂਓ ਪਿਕਚਰ ਦੇਖਣ ਜਾਣਾ।
ਘਰੋਂ ਕੱਢ ਮਾਂ ਨੂੰ, ਗੁੱਤ ਪੈਂਟ ਭੈਣ ਦੀ, ਕਿ ਅੱਜ ਮੈਂ ਸਿਨੇਮਾ ਦੇਖਣ ਜਾਣਾ।
23
ਮੇਰਾ ਜਾਲੀਦਾਰ ਦੁਪੱਟਾ ਲੜ-ਫੜ ਅਰਜਾਂ ਕਰਦੀ ਐਂ।
ਨੀ ਇਹ ਕਿਹੜੇ ਦੇਸੋਂ ਆਇਆ, ਉਹਦੀ ਹਾਮੀ ਭਰਦੀ ਆਂ।
ਕਾਲੇ ਰੰਗ ਦਾ ਕੀ ਸਲਾਹੀਏ, ਜਿਉਂ ਨਾਲੀ ਦਾ ਚਿੱਕੜ,
ਆਉਂਦਾ ਜਾਂਦਾ ਰਾਹ ਮੁਸਾਫਿਰ, ਗਿਣ-ਗਿਣ ਮਾਰੇ ਛਿੱਤਰ।
ਇਸਕੋ ਛੋਡ ਚਲੇਂਗੇ, ਸਾਵਾ, ਸ਼ਾਦੀ ਔਰ ਕਰੇਂਗੇ, ਸ਼ਾਵਾ ਸ਼ਾਦੀ ਸ਼ਾਹ ਜਵਾਨੀ,
ਜਵਾਨੀ ਬੜੀ ਮਸਤਾਨੀ, ਹਈ ਸ਼ਾਵਾ, ਬਈ ਹਈ ਸ਼ਾਵਾ-
ਮੇਰਾ ਸੂਹਾ ਸੋਹਣਾ ਕੁੜਤਾ, ਫੜ ਫੜ ਅਰਜਾਂ ਕਰਦੀ ਆਂ।
ਨੀ ਇਹ ਕਿਹੜੇ ਦਰਜੀ ਸੀਤਾ, ਉਹਦੀ ਹਾਮੀ ਭਰਦੀ ਆਂ।
ਲੰਮੀ ਰੰਨ ਦਾ ਕੀ ਸਲਾਹੀਏ, ਜਿਉਂ ਬਿਜਲੀ ਦਾ ਖੰਭਾ,
ਅਸੀ ਗੱਜ਼ ਦਾ ਘੱਗਰਾ ਸਵਾਇਆ, ਫਿਰ ਵੀ ਅੱਧਾ ਢਿੱਡ ਨੰਗਾ।
ਇਸ ਕੋ ਛੋੜ ਚਲੇਂਗੇ, ਸ਼ਾਵਾ, ਸ਼ਾਦੀ ਔਰ ਕਰੇਂਗੇ, ਸ਼ਾਵਾ ਸ਼ਾਦੀ ਸ਼ਾਹ ਜਵਾਨੀ,
ਜਵਾਨੀ ਬੜੀ ਮਸਤਾਨੀ, ਹਈ ਸ਼ਾਵਾ, ਬਈ ਹਈ ਸ਼ਾਵਾ-
ਮੇਰੀ ਲਾਲ ਮਖਮਲੀ ਜੁੱਤੀ ਦੇਖ ਦੇਖ ਅਰਜ਼ਾਂ ਕਰਦੀ ਆਂ।
102