26
ਪੈ ਗਿਆ ਮੇਰੇ ਪੱਲੇ ਨੀ ਨਾਲਾਇਕ ਬਾਬੂ। ਪੈ ਗਿਆ ਮੇਰੇ ਪੱਲੇ—
ਪੈਸੇ ਦੇਕੇ ਸਬਜ਼ੀ ਲੈਣ ਭੇਜਿਆ,
ਉੱਥੇ ਖਾਵੇ ਦਹੀਂ ਭੱਲੇ। ਨਾਲਾਇਕ ਬਾਬੂ—
ਬਸਤਾ ਦੇ ਮੈ ਸਕੂਲ ਭੇਜਿਆ,
ਉੱਥੇ ਵੜ ਗਿਆ ਕੁਰਸੀ ਥੱਲੇ।। ਨਾਲਾਇਕ ਬਾਬੂ-
ਦਰਜ਼ੀ ਤੋਂ ਮੈਂ ਸੂਟ ਸਵਾ ਦਿੱਤਾ,
ਪਾ ਕੇ ਹੌਲੀ ਹੌਲੀ ਚੱਲੇ। ਨਾਲਾਇਕ ਬਾਬੂ—
ਬਸਾਤੀ ਦੀ ਮੈਂ ਦੁਕਾਨ ਕਰਾਈ,
ਉਥੇ ਵੇਚੇ ਛਾਂਪਾ ਛੱਲੇ। ਨਾਲਾਇਕ ਬਾਬੂ—
ਦਮੜੀ ਦਾ ਮੈਂ ਸੱਕ ਮੰਗਾਇਆ,
ਉਹ ਨਾ ਲਿਆਇਆ ਹਲੇ। ਨਾਲਾਇਕ ਬਾਬੂ—
ਕੱਲ੍ਹ ਦਾ ਭੇਜਿਆ ਅਜੇ ਨਾ ਮੁੜਿਆ,
ਲੱਖ ਸੁਨੇਹੇ ਘੱਲੇ। ਨਾਲਾਇਕ ਬਾਬੂ—
ਹੰਭ ਹਾਰ ਕੇ ਮੰਜੇ ਤੇ ਡਿੱਗ ਪਈ,
ਪੇਸ਼ ਕੋਈ ਨਾ ਚੱਲੇ। ਨਾਲਾਇਕ ਬਾਬੂ ਪੈ ਗਿਆ ਮੇਰੇ ਪੱਲੇ—
27
ਮੱਖਣ ਤੇ ਸੰਧੂਰ ਰੰਗ ਮਾਹੀਏ ਦਾ। ਸ਼ਾਵਾ ਰੰਗ ਮਾਹੀਏ ਦਾ—
ਇੱਕ ਸਾਡੀ ਸੱਸ ਜੀ ਬੁਰੀ, ਸਾਥੋਂ ਮਾਤਾ ਜੀ ਅਖਵਾਵੇ,
ਸਾਥੋਂ ਆਖਿਆ ਨਾ ਜਾਵੇ, ਮੂੰਹੋਂ ਬੁੜ੍ਹੀਏ ਨਿੱਕਲ ਜਾਵੇ।
ਰੰਗ ਮਾਹੀਏ ਦਾ—
ਇੱਕ ਸਾਡਾ ਸਹੁਰਾ ਜੀ ਬੁਰਾ, ਸਹੁਰਾ ਜੀ ਬੁਰਾ, ਸਾਥੋਂ ਬਾਬੂ ਜੀ ਅਖਵਾਵੇ,
ਸਾਥੋਂ ਆਖਿਆ ਨਾ ਜਾਵੇ, ਮੂੰਹੋਂ ਬੁੜ੍ਹਿਆ ਨਿੱਕਲ ਜਾਵੇ।
ਰੰਗ ਮਾਹੀਏ ਦਾ—
105