ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡਾ ਵਸੇ ਪ੍ਰਦੇਸ਼ ਢੋਲ ਸਿਪਾਹੀਆ ਵੇ।

ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ,

ਕੰਡਾ ਚੁਭਾ ਤੇਰੇ ਪੈਰ, ਬਾਂਕੀਏ ਨਾਰੇ ਨੀ।

ਕੌਣ ਡਰੇਂਦਾ ਕੰਡਿਆਂ ਤੋਂ ਸਿਪਾਹੀਆ ਵੇ

ਤੈਨੂੰ ਕੀ ਪ੍ਰਵਾਹ ਕਿ ਤੂੰ ਮੇਰਾ ਮਹਿਰਮ ਨਾ।

ਕੌਣ ਕੱਢੇ ਤੇਰਾ ਕੰਢੜਾ ਮੁਟਿਆਰੇ ਨੀ।

ਕੌਣ ਸਹੇ ਤੇਰੀ ਪੀੜ ਪਤਲੀਏ ਨਾਰੇ ਨੀ।

ਮਾਹੀ ਕੱਢ ਮੇਰਾ ਕੰਡੜਾ ਸਿਪਾਹੀਆ ਵੇ,

ਉਹੀ ਸਹੇ ਮੇਰੀ ਪੀੜ ਕੇ ਤੂੰ ਮੇਰਾ ਮਹਿਰਮ ਨਾਂ

ਦਿਨ ਛਿਪ ਚੱਲਿਆ ਤਾਰੇ ਦਿਸਣ ਮੁਟਿਆਰੇ ਨੀ,

ਸਾਨੂੰ ਅੱਜ ਦੀ ਰਾਤ ਕਟਾ ਬਾਂਕੀਏ ਨਾਰੇ ਨੀ।

ਮੈਂ ਕਿਉਂ ਕਟਾਵਾਂ ਰਾਤ ਢੋਲ ਸਿਪਾਹੀਆ ਵੇ,

ਸਰਾਂ ਵਿੱਚ ਕੱਟ ਲੈ ਰਾਤ ਕਿ ਤੂੰ ਮੇਰਾ ਮਹਿਰਮ ਨਾ।

ਸਰਾਂ ਵਿੱਚ ਰਾਤ ਕੱਟਾਂ ਨਾ ਮੁਟਿਆਰੇ ਨੀ,

ਰੱਤੜਾ ਪਲੰਘ ਵਿਛਾ ਬਾਂਕੀਏ ਨਾਰੇ ਨੀ।

ਮਾਪਿਆਂ ਨੂੰ ਦੱਸਾਂ ਘਰ ਜਾ ਕੇ ਸਿਪਾਹੀਆ ਵੇ,
 
ਜਾਣ ਨਾਂ ਕੋਈ ਪਛਾਣ ਕੇ ਤੂੰ ਮੇਰਾ ਮਹਿਰਮ ਨਾ।

ਨਿੱਕੀ ਹੁੰਦੀ ਵਿਆਹੀ ਸੀ ਮੁਟਿਆਰੇ ਨੀ,

ਹੁਣ ਤੈਨੂੰ ਨਾ ਕੋਈ ਪਛਾਣ ਪਤਲੀਏ ਨਾਰੇ ਨੀ।

ਚੋਰਾਂ ਵਾਗੂੰ ਕਿਉਂ ਆਇਆ ਸਿਪਾਹੀਆ ਵੇ,

ਸਭ ਨੂੰ ਆਖ ਸੁਣਾ ਕਿ ਤੂੰ ਮੇਰਾ ਮਹਿਰਮ ਹੈ।

29
ਮਾਹੀ ਵੇ ਮੈਂ ਲੌਂਗ ਗਵਾ ਆਈ ਆਂ,

ਸੋਹਣੀਏ ਨੀ ਕਿੱਥੇ ਗਵਾ ਆਈ ਆਂ।

107