ਰੋੜਾਂ ਵਾਲੀ ਛੱਪੜੀ, ਵਣਾਂ ਦੇ ਉਹਲੇ,
ਮਾਹੀਆ ਮੈਂ ਲੌਂਗ ਗਵਾ ਆਈ ਆਂ।
ਲੌਂਗ ਗਵਾਚਾ ਤੇਰੀ ਮਾਂ ਨੂੰ ਲੱਭਾ, ਉਹਨੇ ਡੰਡੀਆਂ ਕਰਾਈਆਂ।
ਮੇਰੇ ਸਾਹਮਣੇ ਹੰਢਾਈਆਂ. ਮੇਰੇ ਵੱਜਣ ਕਲੇਜੇ ਛੁਰੀਆਂ,
ਮੈਂ ਲੌਂਗ ਗਵਾ ਆਈ ਆਂ,
ਸੋਹਣੀਏ ਨੀ ਕਿੱਥੇ ਗਵਾ ਆਈ ਆਂ।
ਰੋੜਾਂ ਵਾਲੀ ਛਪੜੀ, ਵਣਾਂ ਦੇ ਉਹਲੇ ਮਾਹੀਆ ਮੈਂ ਟਿੱਕਾ ਗਵਾ ਆਈ ਆਂ।
ਟਿੱਕਾ ਗਵਾਚਾ, ਤੇਰੀ ਭੈਣ ਨੂੰ ਲੱਭਾ, ਉਹਨੇ ਬਾਲੀਆਂ ਘੜਾਈਆਂ,
ਮੇਰੇ ਸਾਹਮਣੇ ਪਾਈਆਂ, ਮੇਰੇ ਵੱਜਣ ਕਲੇਜੇ ਛੁਰੀਆਂ,
ਮੈਂ ਲੌਂਗ ਗਵਾ ਆਈ ਆਂ,
ਸੋਹਣੀਏ ਨੀ ਕਿੱਥੇ ਗਵਾ ਆਈ ਆਂ।
ਰੋੜਾਂ ਵਾਲੀ ਛਪੜੀ, ਵਣਾਂ ਦੇ ਉਹਲੇ ਮਾਹੀਆ ਮੈਂ ਛੱਲਾ ਗਵਾ ਆਈ ਆਂ।
ਛੱਲਾ ਗਵਾਚਾ, ਤੇਰੀ ਭਾਬੋ ਨੂੰ ਲੱਭਾ, ਉਹਨੇ ਛਾਪਾਂ ਘੜਾਈਆਂ,
ਮੇਰੇ ਸਾਹਮਣੇ ਪਾਈਆਂ, ਮੇਰੇ ਵੱਜਣ ਕਲੇਜੇ ਛੁਰੀਆਂ,
ਮੈਂ ਲੌਂਗ ਗਵਾ ਆਈ ਆਂ,
ਸੋਹਣੀਏ ਨੀ ਕਿੱਥੇ ਗਵਾ ਆਈ ਆਂ।
30
ਅੰਬਰਸਰੇ ਦੇ ਛੋਲੇ ਵੇ, ਉਹ ਮੈਂ ਖਾਂਦੀ ਨਾ, ਤੂੰ ਤੜਾ ਤੜ ਬੋਲੇ,
ਵੇ ਉਹ ਮੈਂ ਸਹਿੰਦੀ ਨਾ।
ਛੰਨਾ ਛਣਕ, ਤੇਰੀ ਬੋਦੀ ਮੇਰੇ ਹੱਥ, ਮੇਰੀ ਗੁੱਤ ਤੇਰੇ ਹੱਥ,
ਮੈਨੂੰ ਰੱਖਣਾ ਤਾਂ ਰੱਖ, ਮੈਨੂੰ ਕੱਢਣਾ ਤਾਂ ਕੱਢ,
ਮੈਂ ਈ ਉਈ ਤੇਰੇ ਘਰ ਵਸੀ ਵੇ-
ਹੋਰ ਕੋਈ ਵਸੇ ਵੀ ਨਾ, ਮੈਂ ਈ ਉਈ,
ਤੇਰੇ ਨਾਲ ਕੱਟੀ ਵੇ ਹੋਰ ਕੋਈ ਕੱਟੇ ਵੀ ਨਾ-
108