ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

37
ਮੈਂ ਜੁ ਤੈਨੂੰ ਆਖਿਆ, ਥਲ ਵਿੱਚ ਬੰਗਲਾ ਪਵਾ ਭਲਾ।

ਬੂਹੇ ਬਾਰੀਆਂ ਖੋਲ ਕੇ, ਆਵੇ ਪੁਰੇ ਦੀ ਵਾ ਭਲਾ।

ਮੈਂ ਜੁ ਤੈਨੂੰ ਆਖਿਆ, ਥਲ ਵਿੱਚ ਖੂਹਾਂ ਖਟਾ ਭਲਾ।

ਡਾਚੀਆਂ ਪਾਣੀ ਪੀ ਗਈਆਂ, ਹਿਰਨ ਟੁੱਭੀਆਂ ਰਹੇ ਲਾ ਭਲਾ।

ਮੈਂ ਜੁ ਤੈਨੂੰ ਆਖਿਆ, ਥਲ ਵਿੱਚ ਬਾਗ਼ ਲਵਾ ਭਲਾ।

ਕੋਇਲਾਂ ਬਾਗੀ ਗਾਉਂਦੀਆਂ, ਮੋਰ ਕਰਨ ਨਾਚ ਭਲਾ।

ਮੈਂ ਜੁ ਤੈਨੂੰ ਆਖਿਆ, ਥਲ ਵਿੱਚ ਬਾਜ਼ਰਾ ਬਿਜਾ ਭਲਾ।

ਆਈਆਂ ਚਿੜੀਆਂ ਚੁਗ ਗਈਆਂ, ਤੋਤੇ ਕਰਨ ਦੁਆ ਭਲਾ।

38
ਤੂੰ ਮਧ ਪੀ, ਮਧ ਪੀ ਵੇ ਲਾੜਿਆ ਲਾਲਚੀਆ।

ਤੇਰੀ ਮਧ ਵਿੱਚ, ਮੱਧ ਵਿੱਚ ਵੇ, ਬੂਟਾ ਖਸਖਸ ਦਾ।

ਤੂੰ ਪੁੱਤ ਹੈ ਲਾੜਿਆ ਵੇ ਰਾਜੇ ਦਸ਼ਰਥ ਦਾ।

ਤੇਰੀ ਮਧ ਵਿੱਚ, ਮੱਧ ਵਿੱਚ ਵੇ, ਬੂਟਾ ਜਾਮਣ ਦਾ,

ਤੂੰ ਪੁੱਤ ਹੈ ਸਰਵਾਲਿਆਂ ਵੇ, ਕਪਟੀ ਰਾਵਣ ਦਾ।

ਤੇਰੀ ਮਧ ਵਿੱਚ, ਮੱਧ ਵਿੱਚ ਵੇ, ਬੂਟਾ ਅੰਭੀ ਦਾ।

ਤੂੰ ਪੁੱਤ ਹੈ ਰਾਜਿਆ ਵੇ ਰਾਜੇ ਅੰਭੀ ਦਾ।

ਤੇਰੀ ਮਧ ਵਿੱਚ, ਮੱਧ ਵਿੱਚ ਵੇ, ਬੂਟਾ ਟਾਹਲੀ ਦਾ,

ਤੂੰ ਪੁੱਤ ਹੈ ਸਰਵਾਲਿਆਂ ਵੇ, ਕੇਸ਼ਵ ਮਾਲੀ ਦਾ।

39
ਮਾਹੀਆ ਗਿਆ ਬਾਜ਼ਾਰ ਰਾਤੀਂ ਆਇਆ ਈ ਨਾ।

ਸ਼ਾਵਾ ਰਾਤੀਂ ਆਇਆ ਈ ਨਾ।

ਆਪੇ ਮਾਹੀ ਨੇ ਸੱਗੀ ਕਰਾਈ, ਮੈਨੂੰ ਕੋਲ ਬੁਲਾਇਆ ਈ ਨਾਂ।

113