ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

.ਆ ਕੇ ਮੰਜੇ ਦੀ ਦੌਣ ਬਹਿ ਗਿਆ,

ਅਸਾਂ ਵੀ ਤਾ ਅੱਗੋਂ ਬੁਲਾਇਆ ਈ ਨਾ।

ਆ, ਸੱਸੀਏ ਤੇਰੀ ਗੁੱਤ ਪੱਟੀਏ, ਤੈਨੂੰ ਸੱਥ ਦਰਵਾਜ਼ੇ ਸੱਦੀਏ।

ਤੂੰ ਪੁੱਤ ਸਮਝਾਇਆ ਈ ਨਾ। ਸ਼ਾਵਾ ਰਾਤੀਂ ਆਇਆ ਈ ਨਾ।

ਆਪੇ ਮਾਹੀ ਨੇ ਕਾਂਟੇ ਘੜਾਏ, ਮੈਨੂੰ ਕੋਲ ਬੁਲਾਇਆ ਈ ਨਾ।

ਆ ਕੇ ਮੰਜੇ ਦੀ ਪੈਂਦ ਬਹਿ ਗਿਆ, ਅਸਾਂ ਵੀ ਤਾ ਅੱਗੋਂ ਬੁਲਾਇਆ ਈ ਨਾ।

ਆ, ਸੱਸੀਏ ਤੇਰੀ ਗੁੱਤ ਪੱਟੀਏ, ਤੈਨੂੰ ਸੱਥ ਦਰਵਾਜ਼ੇ ਸੱਦੀਏ।

ਤੂੰ ਪੁੱਤ ਸਮਝਾਇਆ ਈ ਨਾ। ਸ਼ਾਵਾ ਰਾਤੀਂ ਆਇਆ ਈ ਨਾ।

ਆਪੇ ਮਾਹੀ ਨੇ ਹਾਰ ਕਰਾਇਆ, ਮੈਨੂੰ ਕੋਲ ਬੁਲਾਇਆ ਈ ਨਾ।

.ਆ ਕੇ ਮੰਜੇ ਦੀ ਦੌਣ ਬਹਿ ਗਿਆ, ਅਸਾਂ ਵੀ ਤਾ ਅੱਗੋਂ ਬੁਲਾਇਆ ਈ ਨਾ।

ਆ, ਸੱਸੀਏ ਤੇਰੀ ਗੁੱਤ ਪੱਟੀਏ, ਤੈਨੂੰ ਸੱਥ ਦਰਵਾਜ਼ੇ ਸੱਦੀਏ।

ਤੂੰ ਪੁੱਤ ਸਮਝਾਇਆ ਈ ਨਾ। ਸ਼ਾਵਾ ਰਾਤੀਂ ਆਇਆ ਈ ਨਾ।

40
ਹਾਰ ਕਰਾਇਆ ਉਹ ਵੀ ਚੁੱਕ ਡੱਬੇ ਵਿੱਚ ਪਾਇਆ, ਰੋਦਾਂ ਨੰਬਰਦਾਰੀ ਨੂੰ, ਕਿ ਰੋਦਾਂ ਜ਼ੈਲਦਾਰੀ ਨੂੰ, ਖੁੱਲੀਆਂ ਜ਼ੁਲਫ਼ ਵਾਲੀ ਨੂੰ, ਕਿ ਪੇਕੇ ਛੱਡ ਕੁਆਰੀ ਨੂੰ। ਇੱਕ ਲੜ ਦੇ ਦੇ ਗਾਨੀ ਦਾ, ਝਗੜਾ ਬੁਰਾ ਜਨਾਨੀ ਦਾ।

ਟਿੱਕਾ ਕਰਾਇਆ ਉਹ ਵੀ ਚੁੱਕ ਡੱਬੇ ਵਿੱਚ ਪਾਇਆ, ਰੋਦਾਂ ਨੰਬਰਦਾਰੀ ਨੂੰ, ਕਿ ਰੋਦਾਂ ਜ਼ੈਲਦਾਰੀ ਨੂੰ, ਖੁੱਲੀਆਂ ਜ਼ੁਲਫ਼ਾਂ ਵਾਲੀ ਨੂੰ, ਕਿ ਪੇਕੇ ਛੱਡ ਕੁਆਰੀ ਨੂੰ। ਇੱਕ ਲੜ ਦੇ ਦੇ ਗਾਨੀ ਦਾ, ਝਗੜਾ ਬੁਰਾ ਜਨਾਨੀ ਦਾ।

ਕਾਂਟੇ ਕਰਾਏ ਉਹ ਵੀ ਚੁੱਕ ਡੱਬੇ ਵਿੱਚ ਪਾਏ, ਰੋਦਾਂ ਨੰਬਰਦਾਰੀ ਨੂੰ, ਕਿ ਰੋਦਾਂ ਜ਼ੈਲਦਾਰੀ ਨੂੰ, ਖੁੱਲ੍ਹੀਆਂ ਜ਼ੁਲਫ਼ਾਂ ਵਾਲੀ ਨੂੰ, ਕਿ ਪੇਕੇ ਛੱਡ ਕੁਆਰੀ ਨੂੰ। ਇੱਕ ਲੜ ਦੇ ਦੇ ਗਾਨੀ ਦਾ, ਝਗੜਾ ਬੁਰਾ ਜ਼ਨਾਨੀ ਦਾ।

41
ਰਾਤੀਂ ਸਿਨੇਮਾ ਦੇਖਣ ਗਿਆ ਗਿਆ ਕਿਉਂ ਨਾ ਦੱਸ ਕੇ।