ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਚੀ ਆ ਕੇ ਚਾਚੇ ਨੂੰ ਧਮਕਾਵੇ,

“ਮੇਰੇ ਅੰਗਣੇ ਮੇਂ ਤੁਮਹਾਰਾ ਕਿਆ ਕਾਮ ਹੈ,

ਜਲਦੀ ਸੇ ਬੋਲੋ ਤੁਮਹਾਰਾ ਕਿਆ ਕਾਮ ਹੈ।

ਆਲੂ ਬੜੇ ਕਰਾਰੇ, ਧਰਮ ਨਾਲ ਆਲੂ ਬੜੇ ਕਰਾਰੇ।

ਮਾਮੀ ਚੜੀ ਚੁਬਾਰੇ ਧਰਮ ਨਾਲ ਮਾਮੀ ਚੜੀ ਚੁਬਾਰੇ।

ਥੱਲੇ ਮਾਮਾ ਵਾਜਾਂ ਮਾਰੇ, ਧਰਮ ਨਾਲ ਮਾਮਾ ਵਾਜਾਂ ਮਾਰੇ।

ਕਹਿੰਦਾ ਥੱਲੇ ਆ ਮੁਟਿਆਰੇ, ਨੀ ਇੱਥੇ ਬੜੇ ਨਜ਼ਾਰੇ।

ਆਕੇ ਮਾਮੀ ਕਰੇ ਇਸ਼ਾਰੇ, “ਮੇਰੇ ਮੰਜੇ ਥੱਲੇ ਕੌਣ, ਭਾਬੀ ਦੀਵਾ ਜਗਾ।

ਨੀ ਇਹ ਰੋਡਾ ਭੋਡਾ ਕੌਣ? ਭਾਬੀ ਦੀਵਾ ਜ਼ਗਾ।"

ਆਲੂ ਬੜੇ ਕਰਾਰੇ, ਧਰਮ ਨਾਲ ਆਲੂ ਬੜੇ ਕਰਾਰੇ।

ਭਾਬੀ ਚੜ੍ਹੀ ਚੁਬਾਰੇ ਧਰਮ ਨਾਲ ਭਾਬੀ ਚੜ੍ਹੀ ਚੁਬਾਰੇ।

ਥੱਲੇ ਵੀਰਾ ਵਾਜਾਂ ਮਾਰੇ, ਧਰਮ ਨਾਲ ਵੀਰਾ ਵਾਜਾਂ ਮਾਰੇ।

ਕਹਿੰਦਾ ਥੱਲੇ ਆ ਮੁਟਿਆਰੇ, ਨੀ ਇੱਥੇ ਬੜੇ ਨਜ਼ਾਰੇ।

ਭਾਬੀ ਉੱਤਰ ਕੇ ਨਖ਼ਰੇ ਦਿਖਾਵੇ, “ਪੈ ਗਿਆ ਮੇਰੇ ਪੱਲੇ ਨੀ ਨਲਾਇਕ ਬਾਬੂ।

ਪੈਸੇ ਦੇਕੇ ਮੈਂ ਸਬਜ਼ੀ ਲੈਣ ਭੇਜਿਆ, ਉਥੇ ਖਾਵੇ ਦਹੀਂ ਭੱਲੇ।

ਨੀ ਨਲਾਇਕ ਬਾਬੂ ਪੈ ਗਿਆ ਮੇਰੇ ਪੱਲੇ ਨਲਾਇਕ ਬਾਬੂ।

ਆਲੂ ਬੜੇ ਕਰਾਰੇ, ਧਰਮ ਨਾਲ ਆਲੂ ਬੜੇ ਕਰਾਰੇ।

116