ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
1. ਜਿਸ ਦਿਨ ਤੂੰ ਵੀਰਾ ਜਨਮਿਆ, ਵੀਰਾ, ਆਪਣੀ ਮਾਂ ਨੇ ਰਿੰਨੀ ਵੇ ਖੀਰ, ਕੰਧੀਂ ਚਾਨਣ ਹੋ ਗਿਆ, ਕੋਈ ਜੱਗ ਵਿੱਚ ਹੋ ਗਿਆ, ਵੇ ਅੰਤ ਪਿਆਰਿਆ ਸੀਰ।
2. ਵੀਰਾ ਵੇ ਪਟਵਾਰੀਆ, ਵੀਰਾ ਧੁੱਪੇ ਜਾਵੇਂ ਵੇ ਕੁਮਲਾ,
ਜੇ ਮੈਂ ਹੋਵਾਂ ਬੱਦਲੀ, ਕੋਈ ਸੂਰਜ ਦੇਵਾਂ
ਵੇ ਅੰਤ ਪਿਆਰਿਆ ਛਿਪਾ।
3. ਤੇਰੇ ਵੀ ਮੈਂ ਰੂਪ ਦੀ ਵੀਰਾ ਦਿੱਲੀ ਖੋਲਾਂ ਵੇ ਦੁਕਾਨ,
ਫੁੱਲ ਪਤਾਸੇ, ਰਿਉੜੀਆਂ, ਤੇਰਾ ਮੁਖੜਾ ਚੱਬੇ
ਵੇ ਅੰਤ ਪਿਆਰਿਆ ਪਾਨ।
4. ਤੇਰੇ ਵੀ ਮੈਂ ਰੂਪ ਦੀ ਵੀਰਾ, ਮਾਲਾ ਲਵਾਂ ਵੇ ਪਰੋ,
ਵਿੱਚ ਪਿਰੋਵਾਂ ਲਾਲੜੀ, ਕੋਈ ਝਿਲਮਿਲ, ਝਿਲਮਿਲ
ਵੇ ਵੀਰਨ ਮੇਰਿਆ ਹੋ।
5. ਅੰਦਰ ਦੇ ਤਲੀਆਂ ਰਹੀ, ਵੀਰਾ, ਬਾਹਰ ਕਰਾਂ ਵੇ ਛਿੜਕਾਅ
ਪੈਂਰੀ ਪੈਣਾ ਭੁੱਲ ਗਿਆ, ਤੈਨੂੰ ਨਵੀਂ ਬੰਨੋ ਦਾ,
ਵੇ ਵੀਰਨ ਮੇਰਿਆ ਚਾਅ।
6. ਬਾਹਰੋਂ ਆਇਆ ਚੱਲ ਕੇ ਵੀਰਾ, ਠੰਡਾ ਪਾਣੀ ਵੇ ਪੀ, ਥੋਡੀ ਜੋੜੀ ਵੇ ਦੇਖ ਕੇ,
ਮੇਰਾ ਸੀਤਲ ਹੋ ਗਿਆ
ਵੇ ਵੀਰਨ ਮੇਰਿਆ, ਜੀ।
118