7. ਘੋੜੀ ਵੀ ਤੇਰੀ ਤਿਲਕਣੀ, ਵੀਰਾ ਉੱਪਰ ਬੈਠਾ ਵੇ ਤੂੰ,
ਮੁੱਖ ਤੋਂ ਸੇਹਰੇ ਚੱਕ ਦੇ, ਤੇਰਾ ਸਭ ਤੋ ਸੋਹਣਾ,
ਵੇ ਵੀਰ ਪਿਆਰਿਆ, ਮੂੰਹ।
8. ਕੁੜਤਾ ਵੀ ਤੇਰਾ ਮੈਂ ਸਿਉਂਵਾ ਵੀਰਾ, ਕਲੀਆਂ ਰੱਖਾਂ ਵੇ ਤੰਗ,
ਭਾਈਆਂ ਵਿੱਚ ਬੈਠਾ ਤੂੰ ਸਜੇ.
ਤੇਰਾ, ਚੋ ਚੋ ਪੈਂਦਾ ਵੇ ਵੀਰ ਪਿਆਰਿਆ ਰੰਗ।
9. ਜਿਸ ਦਿਨ ਤੂੰ ਜੰਮਿਆ ਵੀਰਾ, ਵਗੇ ਪੁਰੇ ਦੀ ਵੇ ਵਾਅ,
ਮਿਲਣ ਵਧਾਈਆਂ ਬਾਪ ਨੂੰ, ਤੇਰੀ ਧੰਨ ਜਨੇਂਦੀ,
ਵੇ ਵੀਰ ਪਿਆਰਿਆ ਮਾਂ
10. ਡੱਬੀ ਮੇਰੀ ਚਮਕਣੀ, ਵੀਰਾ ਵਿੱਚ ਸਰੋਂ ਦਾ ਵੇ ਸਾਗ।
ਹੋਰਾਂ ਮੱਥੇ ਤਿਉੜੀਆਂ ਮੇਰੇ ਮੇਰੇ ਵੀਰ ਦੇ ਮੱਥੇ, ਵੇ ਅੰਤ ਪਿਆਰਿਆ ਭਾਗ।
11. ਚੰਦਨ ਚੌਕੀਂ ਤੂੰ ਬੈਠਾ, ਵੀਰਾ ਮੋਢੇ ਤੇ ਰੱਖ ਕੇ ਵੇ ਰੁਮਾਲ
ਕਦੇ ਨਾ ਮੂੰਹੋਂ ਬੋਲਿਆ, ਤੂੰ ਤਾ ਕਦੇ ਨਾ ਕੱਢੀ ਵੇ ਅੰਤ ਪਿਆਰਿਆ ਗਾਲ੍ਹ।
12.ਚੰਦਨ ਚੌਕੀਂ ਤੂੰ ਬੈਠਾ, ਵੀਰਾ ਮੋਢੇ ਧਰੀ ਵੇ ਬੰਦੂਕ,
ਧਰਮੀ ਮਾਂ ਨੇ ਜਨਮਿਆਂ ਤੈਨੂੰ ਰੱਬ ਨੇ ਦਿੱਤਾ, ਵੇ ਅੰਤ ਪਿਆਰਿਆ ਰੂਪ।
13. ਡੱਬੀ ਵੀ ਮੇਰੀ ਕੱਚ ਦੀ, ਵੀਰਾ ਵਿੱਚ ਰੁਪਈਆ ਵੇ ਰੋਕ।
ਵਿਹੜਾ ਆਪਣੇ ਬਾਪ ਦਾ, ਵਿੱਚ ਬੈਠੇ ਮਹਾਜ਼ਨ, ਵੇ
ਅੰਤ ਪਿਆਰਿਆ ਲੋਕ।
119