22. ਵਾਜਾ ਨਾ ਲਿਆਂਦਾ ਵਸਦਾ, ਕੁੜਮੋਂ ਗਲੀਏਂ ਨਾ ਪਾਇਆ ਵੇ ਸ਼ੋਰ।
ਸਾਡੇ ਭਾਣੇ ਜੰਨ ਢੁੱਕੀ, ਕੋਈ ਲੋਕਾਂ ਭਾਣੇ, ਜੀ ਉਚਿਓ ਸੱਜਣੋ ਚੋਰ।
•
23. ਨੰਗੇ ਪੈਰੀ ਮੇਰਾ ਵੀਰ ਫਿਰੇ, ਹਾਂ ਦੀ ਥੋਡੇ ਪੁੱਤ ਪੋਤਿਆਂ ਦੇ ਨਾਲ,
ਬਹੁਤੀਆਂ ਭੈਣਾਂ ਨੇ ਘੇਰਿਆ, ਕੋਈ ਨਿਉਂ ਨਿਉਂ ਕਰੇ ਜੀ ਉਚਿਓ ਸੱਜਣੋ ਨਮਸ਼ਕਾਰ।
•
24. ਕਦੇ ਨਾ ਵਾਹੀਆਂ ਬੋਦੀਆਂ, ਜਾਨੀਆਂ ਕਦੇ ਨਾ ਲਾਇਆ ਵੇ ਤੇਲ।
ਤੇਰੇ ਵਰਗੇ ਬੂਬਨੇ, ਸਾਡੀ ਗਲੀਏ ਵੇਚਣ, ਵੇ ਚਤਰਾ ਕੰਨ ਕਰੀਂ ਬੇਰ।
•
25. ਛਾਂਟਾ ਮਾਰ ਖਿੱਚ ਕੇ, ਜਾਨੀਆਂ ਬਾਂਦਰ ਦੇਵਾਂ ਵੇ ਬਣਾ।
ਲੱਪ ਕੁ ਖਿੱਲਾਂ ਸਿੱਟ ਕੇ, ਤੈਥੋਂ ਖੇਡਾ ਲਵਾਂ ਵੇ ਬਹੁਤਿਆ ਚਤਰਿਆ ਪੁਆ।
•
26. ਤੇਰਾ ਮੇਰਾ ਇੱਕ ਮਨ, ਭਾਬੋ ਲੋਕਾਂ ਭਾਣੇ ਨੀ ਦੋ,
ਤੱਕੜੀ ਧਰ ਕੇ ਤੋਲ ਲੈ, ਕੋਈ ਬਰਾ ਬਰਾਬਰ ਨੀ ਅੰਤੋਂ ਪਿਆਰੀਏ ਹੋ।
•
27. ਤੂੰ ਲੌਂਗ ਤੇ ਮੈਂ ਲਾਚੀਆਂ ਭਾਬੋ ਦੋਨੋਂ ਇੱਕੋ ਚੀਜ਼,
ਤੈਨੂੰ ਤਾਂ ਮੈਂ ਇਉਂ ਰੱਖਾਂ, ਜਿਉਂ ਦੰਦਾ ਵਿਚਾਲੇ, ਨੀ ਅੰਤ ਪਿਆਰੀਏ ਜੀਭ।
•
28. ਕੁੜਤਾ ਲਿਆਦਾਂ ਮੰਗ ਕੇ, ਜਾਨੀਆਂ ਪੈਂਟ ਲਿਆਇਆ ਵੇ ਚੁਰਾ।
ਪੱਗ ਤਾਂ ਮੇਰੇ ਵੀਰ ਦੀ,
121