ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀਆਂ ਚਮਕਣ ਕੰਨਾਂ ਦੀਆਂ ਬਾਲੀਆਂ ਤੇਰੇ ਧੌਲੇ ਦਾੜੀ ਦੇ ਵੇ ਬੁੱਢ ਵਲੇਟਿਆ ਵਾਲ।


37. ਕਿਹੜੀ ਗੱਲੋਂ ਚੁੱਪ ਹੈ ਜੀਜਾ, ਕਿਉਂ ਹੋਇਆ ਵੇ ਦਿਲਗੀਰ।

ਗੱਡਾ ਦਿੱਤਾ ਦਾਜ ਦਾ, ਤੇਰੇ ਮਗਰ ਲਾਈ ਵੇ ਜੀਜਾ ਕੰਨ ਕਰੀਂ ਹੀਰ।

38. ਕੀ ਤੂੰ ਖਾਧੀਆਂ ਗੋਲੀਆਂ ਜਾਨੀਆਂ ਕੀ ਤੂੰ ਪੀਤੀ ਭੰਗ,

ਕਿੱਥੇ ਜਾ ਕੇ ਡਿੱਗਿਆ, ਕਿਥੋਂ ਤੁੜਾਈ ਵੇ ਚਤਰਾ ਕੰਨ ਕਰੀ ਟੰਗ।


39. ਅਸੀਂ ਸਦਾਏ ਬਾਣੀਏ, ਹਾਂ ਜੀ, ਲਿਆਣ ਬਿਠਾਏ ਜੱਟ,

ਸਾਰੀ ਖਾ ਗਏ ਸੀਰਨੀ, ਵੇ ਉਹ ਅਜੇ ਨਾ ਕੀਤੇ ਜੀਜਾ ਕੰਨ ਕਰੀਂ ਬੱਸ।


40 ਸੀਰਨੀ ਉੱਤੇ ਟੁੱਟ ਪਏ ਬਰਾਤੀਓ, ਦੂਹਰੇ ਰੱਖੇ ਵੇ ਥਾਲ,

ਕਦੇ ਨਾ ਦੇਖੀਆਂ ਰੋਟੀਆਂ, ਤੁਸੀਂ ਕਦੇ ਨਾ ਦੇਖੀ ਵੇ ਉੱਚੇ ਸੱਜਣੋਂ ਦਾਲ।

123